ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਹਸਪਤਾਲ ਵਿੱਚ ਭਰਤੀ, ਕੈਂਸਰ ਦੀ ਬਿਮਾਰੀ ਨਾਲ ਹੈ ਪੀੜਤ

written by Rupinder Kaler | July 10, 2021

ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਦੀ ਸਿਹਤ ਵਿਗੜ ਗਈ ਹੈ, ਉਨ੍ਹਾਂ ਨੂੰ ਡੇਰਾਬੱਸੀ ਦੇ ਆਯੂਰਵੈਦਿਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੱਕ ਵੈੱਬਸਾਈਟ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਬੇਟੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਏਨੀਂ ਦਿਨੀਂ ਤਰਲ ਖੁਰਾਕ ਹੀ ਲੈ ਰਹੀ ਹੈ। ਵੈੱਬਸਾਈਟ ਮੁਤਾਬਿਕ 105 ਸਾਲਾ ਮਾਨ ਕੌਰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ। ਜਿਸ ਕਾਰਨ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ ।

ਹੋਰ ਪੜ੍ਹੋ :

ਆਮਿਰ ਖ਼ਾਨ ਅਤੇ ਕਿਰਣ ਰਾਓ ਤਲਾਕ ਤੋਂ ਬਾਅਦ ਇੱਕਠਿਆਂ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

ਮਾਨ ਕੌਰ ਦਾ ਕੈਂਸਰ ਕਾਰਨ ਲੀਵਰ ਤੱਕ ਫੈਲ ਚੁੱਕਿਆ ਹੈ ਅਜਿਹੇ ਹਲਾਤਾਂ ਵਿੱਚ ਉਹਨਾਂ ਦਾ ਆਪਰੇਸ਼ਨ ਕਰਨਾ ਮੁਸ਼ਕਿਲ ਹੈ, ਇਸ ਲਈ ਉਨ੍ਹਾਂ ਨੂੰ ਹੋਮਿਓਪੈਥੀ ਦਵਾਈ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਐਥਲੀਟ ਮਾਨ ਕੌਰ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। ਮਾਨ ਕੌਰ ਨੇ 2007 ਵਿਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਵਿਚ ਅਪਣਾ ਪਹਿਲਾ ਤਮਗ਼ਾ ਜਿਤਿਆ ਸੀ।

ਉਹ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ। ਮਾਨ ਕੌਰ ਅੰਤਰਰਾਸ਼ਟਰੀ ਪੱਧਰ ’ਤੇ 35 ਤੋਂ ਵੀ ਜ਼ਿਆਦਾ ਵੱਖ-ਵੱਖ ਈਵੈਂਟ ਵਿਚ ਮੈਡਲ ਜਿੱਤ ਚੁੱਕੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਵਿਚ ਉਹਨਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ।

0 Comments
0

You may also like