ਗੁਰਲੇਜ਼ ਅਖ਼ਤਰ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗੀਤ 'ਕੋਰਟ ਮੈਰਿਜ਼' 

Written by  Rupinder Kaler   |  June 20th 2019 04:43 PM  |  Updated: June 20th 2019 04:43 PM

ਗੁਰਲੇਜ਼ ਅਖ਼ਤਰ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗੀਤ 'ਕੋਰਟ ਮੈਰਿਜ਼' 

ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪੰਜਾਬ ਦੀ ਬੁਲੰਦ ਅਵਾਜ਼ ਗੁਰਲੇਜ਼ ਅਖ਼ਤਰ ਦਾ ਇੱਕ ਹੋਰ ਪੰਜਾਬੀ ਗਾਣਾ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ । ਗੁਰਲੇਜ਼ ਅਖ਼ਤਰ ਨੇ ਇਸ ਗਾਣੇ ਦਾ ਪੋਸਟਰ ਆਪਣੇ ਫੇਸਬੁੱਕ ਪੇਜ਼ ਤੇ ਸਾਂਝਾ ਕੀਤਾ ਹੈ । 'ਕੋਰਟ ਮੈਰਿਜ਼' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਗੁਰਲੇਜ਼ ਅਖ਼ਤਰ ਨੇ ਅਵਾਜ਼ ਦਿੱਤੀ ਹੈ ।

https://www.instagram.com/p/Bygb3xmFynj/

ਗਾਣੇ ਦੇ ਬੋਲ ਭਿੰਦਾ ਬਾਵਾਖੇਲ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਜਤਿੰਦਰ ਜੀਤੂ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਗੋਰਬੀ ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਗੁਰਲੇਜ਼ ਅਖ਼ਤਰ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾ ਰਿਹਾ ਹੈ । ਗੁਰਲੇਜ਼ ਅਖ਼ਤਰ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

https://www.instagram.com/p/By5JlaoFbEM/

ਗੁਰਲੇਜ਼ ਅਖਤਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਹਰ ਗਾਇਕ ਉਹਨਾਂ ਦੇ ਨਾਲ ਗਾਣੇ ਕਰ ਰਿਹਾ ਹੈ । ਜਿਸ ਗਾਣੇ ਨੂੰ ਗੁਰਲੇਜ਼ ਅਖ਼ਤਰ ਗਾ ਦੇਵੇ ਉਹ ਗਾਣਾ ਹਿੱਟ ਸਮਝਿਆ ਜਾਂਦਾ ਹੈ ।

https://www.instagram.com/p/By45mLdFnOX/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network