ਕੋਰੋਨਾ ਨਾਲ ਪੀੜਤ ਕੁੜੀ ਨੂੰ ਸੋਨੂੰ ਸੂਦ ਨੇ ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ

Written by  Rupinder Kaler   |  April 24th 2021 01:44 PM  |  Updated: April 24th 2021 03:29 PM

ਕੋਰੋਨਾ ਨਾਲ ਪੀੜਤ ਕੁੜੀ ਨੂੰ ਸੋਨੂੰ ਸੂਦ ਨੇ ਏਅਰ ਐਂਬੂਲੈਂਸ ਰਾਹੀਂ ਪਹੁੰਚਾਇਆ ਹਸਪਤਾਲ

ਪਿਛਲੇ ਸਾਲ ਵਾਂਗ ਇਸ ਵਾਰ ਵੀ ਕੋਰੋਨਾ ਕਾਲ ਵਿੱਚ ਸੋਨੂੰ ਸੂਦ ਲੋਕਾਂ ਦੀ ਮਦਦ ਕਰ ਰਹੇ ਹਨ । ਇਸ ਸਭ ਦੇ ਚਲਦੇ ਸੋਨੁੰ ਸੂਦ ਨੇ ਇੱਕ ਕੁੜੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਹੈ । ਦਰਅਸਲ, ਸੋਨੂੰ ਸੂਦ ਨੇ ਗੰਭੀਰ ਰੂਪ ਨਾਲ ਬਿਮਾਰ ਲੜਕੀ ਨੂੰ ਇਲਾਜ ਲਈ ਨਾਗਪੁਰ ਤੋਂ ਹੈਦਰਾਬਾਦ ਭੇਜਿਆ ਹੈ ।

sonu sood image image from Sonu Sood's instagram

ਹੋਰ ਪੜ੍ਹੋ :

ਵਿਆਹ ਦੇ ਛੇ ਮਹੀਨੇ ਪੂਰੇ ਹੋਣ ‘ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਕੀਤਾ ਵਿਸ਼, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ

image from Sonu Sood's instagram

25 ਸਾਲਾ ਲੜਕੀ ਭਾਰਤੀ ਦੀ ਹਾਲਤ ਕੋਰੋਨਾ ਕਾਰਨ ਗੰਭੀਰ ਬਣੀ ਹੋਈ ਹੈ ਅਤੇ ਉਸਦੇ ਫੇਫੜੇ 85 ਤੋਂ 90 ਪ੍ਰਤੀਸ਼ਤ ਪ੍ਰਭਾiਵਤ ਹਨ। ਸੋਨੂੰ ਸੂਦ ਦੀ ਮਦਦ ਨਾਲ ਉਸਨੂੰ ਤੁਰੰਤ ਹੈਦਰਾਬਾਦ ਦੇ ਅਪੋਲੋ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸਦੇ ਫੇਫੜਿਆਂ ਨੂੰ ਟ੍ਰਾਂਸਪਲਾਂਟ ਜਾਂ ਵਿਸ਼ੇਸ਼ ਇਲਾਜ ਦੀ ਜ਼ਰੂਰਤ ਹੈ ਜੋ ਸਿਰਫ ਹੈਦਰਾਬਾਦ ਵਿੱਚ ਹੀ ਕੀਤੀ ਜਾ ਸਕਦੀ ਹੈ।

ਸੋਨੂੰ ਹਸਪਤਾਲ ਦੇ ਡਾਕਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸੋਨੂੰ ਨੇ ਕਿਹਾ ਕਿ ਡਾਕਟਰਾਂ ਨੇ ਕਿਹਾ ਕਿ 20 ਪ੍ਰਤੀਸ਼ਤ ਦੀ ਉਮੀਦ ਹੈ। ਉਸ ਦਾ ਇਲਾਜ ਦੇਸ਼ ਦੇ ਸਰਬੋਤਮ ਡਾਕਟਰਾਂ ਦੀ ਟੀਮ ਕਰੇਗੀ। ਉਹ ਜਲਦੀ ਠੀਕ ਹੋ ਜਾਵੇਗੀ ਅਤੇ ਵਾਪਸ ਆ ਜਾਏਗੀ। ’ਇਹ ਕੋਵਿਡ 19 ਦਾ ਸ਼ਾਇਦ ਪਹਿਲਾ ਕੇਸ ਹੈ ਜਿਸ ਲਈ ਏਅਰ ਐਂਬੂਲੈਂਸ ਰਾਹੀਂ ਚਲਾਇਆ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network