ਹਾਰਦਿਕ ਪਾਂਡਿਆ ਨੇ ਕੁੜੀਆਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਸ਼ੋਸਲ ਮੀਡਿਆ 'ਤੇ ਲੋਕ ਕਰ ਰਹੇ ਹਨ ਤਰ੍ਹਾਂ-ਤਰ੍ਹਾਂ ਦੇ ਕਮੈਂਟ

Written by  Rupinder Kaler   |  January 09th 2019 06:31 PM  |  Updated: January 09th 2019 07:11 PM

ਹਾਰਦਿਕ ਪਾਂਡਿਆ ਨੇ ਕੁੜੀਆਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਸ਼ੋਸਲ ਮੀਡਿਆ 'ਤੇ ਲੋਕ ਕਰ ਰਹੇ ਹਨ ਤਰ੍ਹਾਂ-ਤਰ੍ਹਾਂ ਦੇ ਕਮੈਂਟ

ਇੰਡੀਅਨ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪਾਂਡਿਆ ਵਿਵਾਦਾਂ ਵਿੱਚ ਘਿਰ ਗਏ ਹਨ । ਹਾਰਦਿਕ ਦੇ ਕੁਝ ਵਿਵਾਦਿਤ ਬਿਆਨ ਦਿੱਤੇ ਹਨ ਜਿੰਨਾਂ ਦੀ ਵਜਾ ਕਰਕੇ ਉਹਨਾਂ ਦੇ ਫੈਨਸ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਮੁਆਫੀ ਵੀ ਮੰਗਣੀ ਪਈ ਹੈ।

https://twitter.com/hardikpandya7/status/1082823344662171649

ਦਰਅਸਲ ਹਾਰਦਿਕ ਪਾਂਡਿਆ ਕਰਨ ਜ਼ੋਹਰ ਦੇ ਸ਼ੋਅ 'ਚ ਪਹੁੰਚੇ ਹੋਏ ਸਨ ਇੱਥੇ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ 'ਚ ਵਧੀਆ ਬੱਲੇਬਾਜ਼ ਕੌਣ ਹੈ ਜਿਸ 'ਤੇ ਦੋਵਾਂ ਨੇ ਵਿਰਾਟ ਕੋਹਲੀ ਦਾ ਨਾਂ ਲਿਆ। ਇਸ ਗੱਲ 'ਤੇ ਫੈਨਸ ਨੇ ਦੋਨਾਂ ਨੂੰ ਖੂਬ ਸੁਣਾਈਆਂ। ਹਾਰਦਿਕ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਮਹਿਲਾਵਾਂ ਨੂੰ ਡੇਟ ਕੀਤੇ ਜਾਣ ਦੇ ਸਵਾਲ 'ਤੇ ਕਿਹਾ, 'ਉਨ੍ਹਾਂ ਦਾ ਪਰਿਵਾਰ ਖੁੱਲ੍ਹੀ ਸੋਚ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਕੁੜੀ ਨਾਲ ਸਰੀਰਕ ਸਬੰਧ ਬਣਾਏ ਤਾਂ ਮੇਰੇ ਘਰਦਿਆਂ ਨੇ ਇਸ 'ਤੇ ਗੱਲ ਕਰਦੇ ਹੋਏ ਮੈਨੂੰ ਪੁੱਛਿਆ ਸੀ ਅੱਜ ਕਰਕੇ ਆਇਆ ਹੈਂ।

https://twitter.com/FeistyFangirlx/status/1081926499114995712

https://twitter.com/poulamiofficial/status/1082022355390685184

ਉਨ੍ਹਾਂ ਅੱਗੇ ਕਿਹਾ, "ਇੱਕ ਦਿਨ ਮੈਂ ਆਪਣੇ ਮਾਤਾ-ਪਿਤਾ ਨਾਲ ਪਾਰਟੀ 'ਚ ਗਿਆ ਸੀ। ਜਿੱਥੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਸ ਕੁੜੀ ਨੂੰ ਦੇਖ ਰਿਹਾ ਹਾਂ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਨੂੰ ਜਵਾਬ ਦਿੱਤਾ ਮੈਂ ਤਾਂ ਸਭ ਕੁੜੀਆਂ ਨੂੰ ਦੇਖ ਰਿਹਾ ਹਾਂ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਹਾਰਦਿਕ ਦੀ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਹੋ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਮੁਆਫੀ ਮੰਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network