ਫ਼ਿਲਮ ਦੇ ਸੈੱਟ ’ਤੇ ਸਲਮਾਨ ਖ਼ਾਨ ਨੂੰ ਮਿਲਣ ਲਈ ਪਹੁੰਚੀ ਨੰਨੀ ਪ੍ਰਸ਼ੰਸਕ, ਵੀਡੀਓ ਹੋ ਰਿਹਾ ਹੈ ਵਾਇਰਲ

Written by  Rupinder Kaler   |  February 25th 2020 05:20 PM  |  Updated: February 25th 2020 05:20 PM

ਫ਼ਿਲਮ ਦੇ ਸੈੱਟ ’ਤੇ ਸਲਮਾਨ ਖ਼ਾਨ ਨੂੰ ਮਿਲਣ ਲਈ ਪਹੁੰਚੀ ਨੰਨੀ ਪ੍ਰਸ਼ੰਸਕ, ਵੀਡੀਓ ਹੋ ਰਿਹਾ ਹੈ ਵਾਇਰਲ

ਸਲਮਾਨ ਖ਼ਾਨ ਆਪਣੀ ਅਗਲੀ ਫ਼ਿਲਮ Radhe: The Most Wanted Bhai  ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨੂੰ ਉਹਨਾਂ ਦੀ ਇੱਕ ਛੋਟੀ ਪ੍ਰਸ਼ੰਸਕ ਮਿਲਣ ਲਈ ਪਹੁੰਚੀ, ਆਪਣੀ ਇਸ ਪ੍ਰਸ਼ੰਸਕ ਨੂੰ ਦੇਖ ਕੇ ਸਲਮਾਨ ਖ਼ਾਨ ਏਨੇਂ ਖੁਸ਼ ਹੋਏ ਕਿ ਉਹ ਬੱਚੀ ਨਾਲ ਲਾਡ ਕਰਨ ਲੱਗ ਗਏ । ਸਲਮਾਨ ਤੇ ਬੱਚੀ ਦੀ ਇਸ ਮੁਲਕਾਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

https://www.instagram.com/p/B8IiCMslRHH/

ਵੀਡੀਓ ਵਿਚ ਛੋਟੀ ਬੱਚੀ ਗੁਲਾਬੀ ਟਾਪ ਅਤੇ ਡੇਨਿਮ ਜੀਨਸ ਵਿਚ ਨਜ਼ਰ ਆ ਰਹੀ ਹੈ। ਉਹ ਮੁਸਕਰਾਉਂਦੇ ਹੋਏ ਸਲਮਾਨ ਨੂੰ ਦੇਖ ਰਹੀ ਹੈ ਜੋ ਉਸ ਨੂੰ ਪਹਿਲਾ ਕਿਸ ਕਰਦੇ ਹਨ ਅਤੇ ਫਿਰ ਪਿਆਰ ਨਾਲ ਗਲੇ ਲਾਉਂਦੇ ਹਨ। ਇਹ ਵੀਡੀਓ ਰਾਧੇ ਦੇ ਸ਼ੁਟ ਦਾ ਹੈ। ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।

https://www.instagram.com/p/B8-lb2LH2GV/?utm_source=ig_embed

ਇਕ ਯੂਜ਼ਰ ਨੇ ਲਿਖਿਆ ਹੈ ਕਿ ਸਲਮਾਨ ਦਾ ਖੁਦ ਦਾ ਇਕ ਬੱਚਾ ਹੋਣਾ ਚਾਹੀਦਾ ਹੈ। ਉਹ ਬੈਸਟ ਅਤੇ ਮੋਸਟ ਗੁਡਲੁਕਿੰਗ ਫਾਦਰ ਹੋਣਗੇ। ਉਥੇ ਇਕ ਹੋਰ ਨੇ ਲਿਖਿਆ, ਇਹ ਕੀ ਇਨ੍ਹਾਂ ਦੀ ਭਤੀਜੀ ਹੈ? ਇਕ ਹੋਰ ਫੈਨ ਨੇ ਲਿਖਿਆ, ਸ਼ਾਇਦ ਇਹ ਕਰਨਵੀਰ ਦੀ ਬੇਟੀ ਹੈ। ਦੱਸ ਦੇਈਏ ਕਿ ਸਲਮਾਨ ਦੀ ਬੱਚਿਆਂ ਨਾਲ ਹਮੇਸ਼ਾਂ ਹੀ ਵਧੀਆ ਬਣਦੀ ਹੈ। ਉਹ ਆਪਣੇ ਭਤੀਜੇ ਭਤੀਜੀ ਅਤੇ ਭਾਣਜੀਆਂ ਨਾਲ ਵੀ ਬਹੁਤ ਖੇਡਦੇ ਅਤੇ ਪਿਆਰ ਕਰਦੇ ਹਨ।

https://www.instagram.com/p/B7-8TbFlC1P/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network