ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਕਿਊਟ ਤਸਵੀਰਾਂ ਵਾਇਰਲ

written by Shaminder | October 27, 2021

ਕਰੀਨਾ ਕਪੂਰ (Kareena Kapoor Khan )ਦੇ ਛੋਟੇ ਬੇਟੇ ਜੇਹ ਅਲੀ ਖ਼ਾਨ  (Jeh Ali Khan)ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਜੇਹ ਅਲੀ ਖ਼ਾਨ ਦੀ ਕਿਊਟਨੈਸ ਦਾ ਹਰ ਕੋਈ ਦੀਵਾਨਾ ਹੈ । ਜੇਹ ਅਲੀ ਖ਼ਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ । ਇਸ ਤਸਵੀਰ ਨੂੰ ਦੀ ਰੀਅਲ ਕਰੀਨਾ ਕਪੂਰ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਅਕਾਊਂਟ ‘ਤੇ ਜੇਹ ਅਲੀ ਖ਼ਾਨ ਦੀਆਂ ਹੋਰ ਤਸਵੀਰਾਂ ਵੀ ਹਨ ।

kareena Kapoor-Saif image From instagram

ਹੋਰ ਪੜ੍ਹੋ : ‘ਹੁਨਰ ਪੰਜਾਬ ਦਾ-2’ ਦੇ ਇਸ ਐਪੀਸੋਡ ‘ਚ ਮਿਲੋ ਸ਼ਿਆਮਲੀ ਚੌਧਰੀ ਨੂੰ

ਇੱਕ ਹੋਰ ਤਸਵੀਰ ‘ਚ ਜੇਹ ਅਲੀ ਖ਼ਾਨ ਕਿਸੇ ਪਾਰਕ ‘ਚ ਨਜ਼ਰ ਆ ਰਿਹਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਤੈਮੂਰ ਅਲੀ ਖ਼ਾਨ ਦ ਕਿਊਟਨੈੱਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਸਨ ।ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ ।

Kareena Kapoor, image From instagram

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੀ ਹੈ । ਕਰੀਨਾ ਕਪੂਰ ਨੇ ਸੈਫ ਅਲੀ ਖ਼ਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ । ਸੈਫ ਅਲੀ ਖ਼ਾਨ ਦੇ ਨਾਲ ਉਸ ਦਾ ਪਹਿਲਾ ਵਿਆਹ ਹੈ ਜਦੋਂਕਿ ਸੈਫ ਇਸ ਤੋਂ ਪਹਿਲਾਂ ਅੰਮ੍ਰਿਤਾ ਸਿੰਘ ਦੇ ਨਾਲ ਵਿਆਹੇ ਸਨ ।

You may also like