ਗਾਇਕਾ ਤਨਿਸ਼ਕ ਕੌਰ ਦੇ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

Written by  Rupinder Kaler   |  August 05th 2019 10:47 AM  |  Updated: August 05th 2019 10:48 AM

ਗਾਇਕਾ ਤਨਿਸ਼ਕ ਕੌਰ ਦੇ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

ਗਾਇਕਾ ਤਨਿਸ਼ਕ ਕੌਰ ਦਾ ਨਵਾਂ ਗਾਣਾ ‘Cuteness’ ਰਿਲੀਜ਼ ਹੋ ਗਿਆ ਹੈ । ਤਨਿਸ਼ਕ ਕੌਰ ਦੇ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਦਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Desi Crew ਨੇ ਤਿਆਰ ਕੀਤਾ ਹੈ । ਇਸ ਗੀਤ ਵਿੱਚ ਨਵਾਬ ਅਹਿਮਦ ਨੂੰ ਮੇਲ ਆਰਟਿਸਟ ਦੇ ਤੌਰ ਤੇ ਫੀਚਰ ਕੀਤਾ ਗਿਆ ਹੈ ।

https://www.instagram.com/p/B0xO5Y0AoDU/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਵਿੱਚ ਪੰਜਾਬੀ ਗੱਬਰੂ ਦੀ ਸਿਫ਼ਤ ਕੀਤੀ ਗਈ ਹੈ । ਤਨਿਸ਼ਕ ਕੌਰ ਗੱਭਰੂ ਨੂੰ ਕਹਿੰਦੀ ਹੈ ਕਿ ਉਸ ਦੀ ਹਰ ਕੋਈ ਨਕਲ ਕਰਦਾ ਹੈ ਕਿਉਂਕਿ ਉਸ ਦੀ ਖੁਬਸੁਰਤੀ ਦਾ ਹਰ ਕੋਈ ਦੀਵਾਨਾ ਹੈ, ਕੁੜੀਆਂ ਦੇ ਗਰੁੱਪ ਉਸ ਨਾਲ ਇਸ ਗੱਲ ਦੀ ਖਾਰ ਖਾਂਦੇ ਹਨ ਕਿਉਂਕਿ ਮੇਰੀ ਤੇਰੇ ਨਾਲ ਗੱਲ ਬਾਤ ਹੈ ।

ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵੀ ਦਿਖਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤਨਿਸ਼ਕ ਕੌਰ ਨੇ ਪਹਿਲਾਂ ਵੀ ਕਈ ਹਿੱਟ ਗਾਣੇ ਦਿੱਤੇ ਹਨ । ਜਿੰਨਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network