ਡਾਂਸਰ ਸਪਨਾ ਚੌਧਰੀ ਦੇ ਗੀਤ 'ਗੁੰਡੀ' ਦਾ ਟੀਜ਼ਰ ਹੋਇਆ ਰਿਲੀਜ਼

written by Shaminder | March 06, 2021

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਟੀਜ਼ਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਦਾ ਟੀਜ਼ਰ ਹਰ ਪਾਸੇ ਧੱਕ ਪਾ ਰਿਹਾ ਹੈ । ‘ਗੁੰਡੀ’ ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੇ ਟੀਜ਼ਰ ‘ਚ ਇੱਕ ਕੁੜੀ ਦੇ ਨਾਲ ਹੁੰਦੀ ਜ਼ਿਆਦਤੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮਜਬੂਰ ਹੋ ਕੇ ਜ਼ੁਲਮ ਦਾ ਰਸਤਾ ਅਖਤਿਆਰ ਕਰ ਲੈਂਦੀ ਹੈ ।

sapna Image From Sapna Choudhary Song Teaser Gundi

ਹੋਰ ਪੜ੍ਹੋ  : ਕੱਲ੍ਹ ਨੂੰ ਹੋਵੇਗਾ ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਭੋਗ ਅਤੇ ਅੰਤਿਮ ਅਰਦਾਸ

sapna Song Teaser Image From Sapna Choudhary Song Teaser Gundi

ਜਿਸ ਤੋਂ ਬਾਅਦ ਉਸ ਨੂੰ ਲੋਕ ਗੁੰਡੀ ਦੇ ਨਾਂਅ ਨਾਲ ਜਾਨਣ ਲੱਗ ਪੈਂਦੇ ਹਨ । ਇਸ ਗੀਤ ‘ਚ ਸਪਨਾ ਚੌਧਰੀ ਦਾ ਧਾਕੜ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਇਸ ਟੀਜ਼ਰ 'ਚ ਸਪਨਾ ਹੱਥਾਂ 'ਚ ਬੰਦੂਕ ਫੜੀ ਘੁੰਮਦੀ ਨਜ਼ਰ ਆ ਰਹੀ ਹੈ।

sapna Image From Sapna Choudhary Song Teaser Gundi

ਇਸ ਟੀਜ਼ਰ ਨੂੰ ਹੁਣ ਤਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਟੀਜ਼ਰ ਆਉਣ ਤੋਂ ਬਾਅਦ ਹੀ ਹੁਣ ਫੈਨਜ਼ ਉਨ੍ਹਾਂ ਦੇ ਇਸ ਗਾਣੇ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

0 Comments
0

You may also like