ਦਰਸ਼ਨ ਔਲਖ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਨਾਂ ਉਜਾੜੋ ਬਾਬੇ ਨਾਨਕ ਦੀ ਕਿਰਸਾਨੀ’

Written by  Shaminder   |  October 01st 2020 11:44 AM  |  Updated: October 01st 2020 11:44 AM

ਦਰਸ਼ਨ ਔਲਖ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਨਾਂ ਉਜਾੜੋ ਬਾਬੇ ਨਾਨਕ ਦੀ ਕਿਰਸਾਨੀ’

ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬ ਦੇ ਸਾਰੇ ਕਲਾਕਾਰ ਅੱਗੇ ਆਏ ਹਨ ।ਕਲਾਕਾਰਾਂ ਨੇ ਬੀਤੇ ਦਿਨੀਂ ਹੋਏ ਧਰਨੇ ‘ਚ ਵੀ ਵੱਡੀ ਗਿਣਤੀ ‘ਚ ਭਾਗ ਲਿਆ ਸੀ ।ਕਲਾਕਾਰ ਲਗਾਤਾਰ ਕਿਸਾਨਾਂ ਦੇ ਧਰਨੇ ਨੂੰ ਸਪੋਰਟ ਦੇ ਰਹੇ ਨੇ । ਦਰਸ਼ਨ ਔਲਖ ਵੀ ਲਗਾਤਾਰ ਕਿਸਾਨਾਂ ਦੀ ਸਪੋਰਟ ‘ਚ ਅੱਗੇ ਆਏ ਹਨ । ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਾਬਾ ਨਾਨਕ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

DARSHAN AULAKH DARSHAN AULAKH

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਨਾਂ ਉਜਾੜੋ ਬਾਬੇ ਨਾਨਕ ਦੀ ਕਿਰਸਾਨੀ, ਪੰਜਾਬ ਦੀ ਜਵਾਨੀ, ਸਿਆਸਤਾਂਨਾਲ ਘਰ ਤੁਹਾਡੇ ਵੀ ਨਹੀਂ ਚੱਲਣੇ, ਕਿਰਤ ਕਰੋ ਨਾਮ ਜਪੋ ਵੰਡ ਛਕੋ’।

ਹੋਰ ਪੜ੍ਹੋ:ਕੰਗਨਾ ਰਣੌਤ ਦੇ ਹੱਕ ਨਿਤਰੇ ਦਰਸ਼ਨ ਔਲਖ ਤੇ ਹਿਮਾਂਸ਼ੀ ਖੁਰਾਣਾ, ਸੋਸ਼ਲ ਮੀਡੀਆ ’ਤੇ ਕਹੀ ਵੱਡੀ ਗੱਲ

DARSHAN AULAKH DARSHAN AULAKH

ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Darshan Darshan

ਉਨ੍ਹਾਂ ਨੇ ਸਿਰਫ਼ ਪਾਲੀਵੁੱਡ ਹੀ ਨਹੀਂ, ਬਾਲੀਵੁੱਗ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਦਰਸ਼ਨ ਔਲਖ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਪਿਛਲੇ ਕਈ ਦਿਨਾਂ ਤੋਂ ਉਹ ਕਿਸਾਨਾਂ ਨਾਲ ਸਬੰਧਤ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਕੇ ਕਿਸਾਨਾਂ ਦੇ ਧਰਨੇ ਨੂੰ ਸਪੋਰਟ ਕਰ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network