Father’s Day ਮੌਕੇ ‘ਤੇ ਦਰਸ਼ਨ ਔਲਖ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਭਾਵੁਕ ਵੀਡੀਓ ਕੀਤਾ ਸਾਂਝਾ
Father’s Day ਮੌਕੇ ‘ਤੇ ਦਰਸ਼ਨ ਔਲਖ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਭਾਵੁਕ ਵੀਡੀਓ ਕੀਤਾ ਸਾਂਝਾ
ਸਾਰਾ ਸੰਸਾਰ ਅੱਜ ਫਾਦਰਜ਼ ਡੇਅ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਬੱਚੇ ਆਪਣੇ ਫਾਦਰਜ਼ ਨੂੰ ਤੋਹਫੇ ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਹਰ ਪਿਉ ਆਪਣੇ ਬੱਚਿਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਦਾ ਅਨੰਦ ਲੈ ਰਹੇ ਹਨ। ਇਸ ਦੌਰਾਨ ਐਕਟਰ ਦਰਸ਼ਨ ਔਲਖ ਨੇ ਇੱਕ ਬਹੁਤ ਹੀ ਭਾਵੁਕ ਵੀਡੀਓ ਸਾਂਝਾ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਭਾਵੁਕ ਵੀਡੀਓ ਸਾਂਝਾ ਕਰਦੇ ਹੋਏ ਸਲਾਮ ਕੀਤਾ ਹੈ। ਜੀ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਅੱਜ ਆਪਣੇ ਪੁੱਤਰ ਨੂੰ ਹੋਰ ਵੀ ਜ਼ਿਆਦਾ ਯਾਦ ਕਰ ਰਹੇ ਹਨ। ਅੱਜ ਉਨ੍ਹਾਂ ਦੇ ਕੰਨ ਬਾਪੂ ਕਹਿਣ ਵਾਲੀ ਆਵਾਜ਼ ਨੂੰ ਤਰਸ ਰਹੇ ਹੋਣੇ।
ਹੋਰ ਪੜ੍ਹੋ : ਭੈਣ ਦਾ ਫਰਜ਼ ਪੂਰਾ ਕਰਦੀ ਨਜ਼ਰ ਆਈ ਅਫਸਾਨਾ ਖ਼ਾਨ, ਭਰਾ ਸਿੱਧੂ ਮੂਸੇਵਾਲਾ ਦੇ ਅਧੂਰੇ ਸ਼ੋਅ ਨੂੰ ਕੀਤਾ ਪੂਰਾ, ਗੀਤ ਗਾਉਂਦੇ ਹੋਈ ਭਾਵੁਕ

ਦਰਸ਼ਨ ਔਲਖ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਧੰਨ ਸਿੱਧੂ ਤੂੰ ਧੰਨ ਜਿਗਰਾ ਤੇਰੇ ਬਾਪੂ ਦਾ’। ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਪਲ ਦੇਖਣ ਨੂੰ ਮਿਲ ਰਹੇ ਹਨ।

ਵੀਡੀਓ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਅਸਥੀਆਂ ਨੂੰ ਸੀਨੇ ਨਾਲ ਲਗਾਇਆਂ ਹੋਈਆਂ ਨੇ ਤੇ ਉਸ ਨੂੰ ਛੋਟੇ ਬੱਚੇ ਵਾਂਗ ਪਿਆਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਅੱਗੇ ਸਿੱਧੂ ਮੂਸੇਵਾਲਾ ਭੋਗ ਵਾਲੇ ਕੁਝ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਇਹ ਵੀਡੀਓ ਦੇਖ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਨੇ ਤੇ ਉਨ੍ਹਾਂ ਦੇ ਅੱਥਰੂ ਵੀ ਨਹੀਂ ਰੁਕ ਰਹੇ।

ਦੱਸ ਦਈਏ 29 ਮਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਕਹਿਰ ਬਣ ਕੇ ਚੜ੍ਹੀ, ਕਿ ਚੜਦੀ ਜਵਾਨੀ ‘ਚ ਹੀ ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਖੋ ਕੇ ਲੈ ਗਈ। ਅਣਪਛਾਤਿਆਂ ਵਿਅਕਤੀਆਂ ਨੇ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੇ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਸੋਗ ਫੈਲ ਗਿਆ ਸੀ। ਕਿਸੇ ਨੂੰ ਵੀ ਅਜੇ ਤੱਕ ਯਕੀਨ ਨਹੀਂ ਆ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਇਸ ਸੰਸਾਰ ‘ਚ ਨਹੀਂ ਹੈ। ਪਰ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਰਾਹੀਂ ਹਮੇਸ਼ਾ ਇਸ ਸੰਸਾਰ ‘ਚ ਰਹੇਗਾ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
