
ਗਾਇਕ ਸਿੱਧੂ ਮੂਸੇਵਾਲਾ ਜੋ ਕਿ ਭਰੀ ਜਵਾਨ ‘ਚ ਇਸ ਦੁਨੀਆ ਤੋਂ ਰੁਖਸਤ ਹੋ ਗਏ। 29 ਮਈ ਪੰਜਾਬੀ ਮਿਊਜ਼ਿਕ ਜਗਤ ਦੇ ਲਈ ਕਾਲਾ ਦਿਨ ਸਾਬਿਤ ਹੋਈ, ਜਿਸ ਨੇ ਸੰਗੀਤ ਦਾ ਇੱਕ ਅਣਮੁੱਲਾ ਹੀਰਾ ਖੋ ਲਿਆ। ਸਿੱਧੂ ਮੂਸੇਵਾਲੇ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬੀ ਮਿਊਜ਼ਿਕ ਜਗਤ ਚ ਤਾਂ ਸੋਗ ਛਾਇਆ ਹੋਇਆ ਹੈ। ਅਫਸਾਨਾ ਖ਼ਾਨ ਵੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕਾਫੀ ਦੁਖੀ ਸੀ।
ਹੋਰ ਪੜ੍ਹੋ : Father’s Day ਮੌਕੇ ‘ਤੇ ਯੁਵਰਾਜ ਸਿੰਘ ਤੇ ਹੇਜ਼ਲ ਨੇ ਦਿਖਾਇਆ ਪੁੱਤਰ ਦਾ ਚਿਹਰਾ ਅਤੇ ਦੱਸਿਆ ਨਾਮ

ਅਫਸਾਨਾ ਖ਼ਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਉਹ ਇੱਕ ਗੀਤ ਗਾ ਰਹੀ ਹੈ ਚਿੱਠੀ ਨਾ ਕੋਈ ਸੰਦੇਸ਼ ਜਾਣੇ ਵੋ ਕੌਣ ਸਾ ਦੇਸ਼ ਜਹਾ ਤੁਮ ਚੱਲੇ ਗਏ..ਇਹ ਗੀਤ ਗਾਉਂਦੇ ਹੋਏ ਉਹ ਭਾਵੁਕ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਫਸਾਨਾ ਖ਼ਾਨ ਨੇ ਕੈਪਸ਼ਨ ਚ ਲਿਖਿਆ ਹੈ- ‘Miss u bro always tribute to Vadda bhai @sidhu_moosewala...ਮੇਰੇ ਬਾਈ ਦਾ ਸ਼ੋਅ ਮੈਂ ਪੂਰਾ ਕਰਕੇ ਆਈ ਹਾਂ’ ਇਹ ਵੀਡੀਓ ਦੇਖ ਕੇ ਹਰ ਕੋਈ ਭਾਵੁਕ ਹੋ ਰਹੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ।

ਦੱਸ ਦਈਏ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 28 ਸਾਲ ਦੀ ਉਮਰ ਚ ਸਿੱਧੂ ਮੂਸੇਵਾਲਾ ਨੇ ਮਿਊਜ਼ਿਕ ਜਗਤ ਚ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਸੀ। ਉਸ ਦੇ ਸਾਰੇ ਹੀ ਗੀਤ ਸੁਪਰ ਹਿੱਟ ਜਾਂਦੇ ਸਨ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਈ ਗੀਤ ਬਿਲਬੌਰਡ ਉੱਤੇ ਛਾਏ ਪਏ ਹਨ।
View this post on Instagram