
ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਫਾਦਰਜ਼ ਡੇਅ ਦੇ ਮੌਕੇ 'ਤੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਹੈ। ਜੋੜੇ ਨੇ ਆਪਣੇ ਬੱਚੇ ਦਾ ਨਾਂ 'Orion Keech Singh ' ਰੱਖਿਆ ਹੈ।
ਹੋਰ ਪੜ੍ਹੋ : ਸੰਨੀ ਦਿਓਲ, ਬੌਬੀ ਦਿਓਲ ਤੇ ਧੀ ਈਸ਼ਾ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਧਰਮਿੰਦਰ ਨੂੰ Father’s Day ਦੀ ਦਿੱਤੀ ਵਧਾਈ

Image Source: Instagramਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਚ ਉੱਤੇ ਆਪਣੇ ਪੁੱਤਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਬੇਟੇ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ "ਦੁਨੀਆ ਵਿੱਚ ਤੁਹਾਡਾ ਸੁਆਗਤ ਹੈ ਓਰੀਅਨ ਕੀਚ ਸਿੰਘ...ਮੰਮੀ ਅਤੇ ਡੈਡੀ ਆਪਣੇ little “puttar” ਨੂੰ ਪਿਆਰ ਕਰਦੇ ਹਨ...ਤੁਹਾਡੀਆਂ ਅੱਖਾਂ ਹਰ ਮੁਸਕਰਾਹਟ ਨਾਲ ਚਮਕਦੀਆਂ ਹਨ ਜਿਵੇਂ ਤਾਰਿਆਂ ਵਿੱਚ ਤੁਹਾਡਾ ਨਾਮ ਲਿਖਿਆ ਜਾਂਦਾ ਹੈ... '
ਪਹਿਲੀ ਤਸਵੀਰ 'ਚ ਹੇਜ਼ਲ ਤੇ ਯੁਵਰਾਜ ਆਪਣੇ ਬੇਟੇ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚੋਂ ਦੋਵੇਂ ਜਣੇ ਆਪਣੇ ਪੁੱਤਰ ਨੂੰ ਗੋਦੀ 'ਚ ਲਿਆ ਹੋਇਆ ਹੈ ਤੇ ਦੋਵਾਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ’ਇਸ ਪੋਸਟ ਉੱਤੇ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਕੁਝ ਹੀ ਸਮੇਂ ਚ ਇੱਸ ਪੋਸਟ ਉੱਤੇ ਵੱਡੀ ਗਿਣਤੀ ਚ ਲਾਇਕਸ ਆ ਚੁੱਕੇ ਹਨ।
ਦੱਸ ਦਈਏ ਮਈ ਮਹੀਨੇ ‘ਚ ਯੁਵਰਾਜ ਸਿੰਘ ਨੇ ਇੱਕ ਪੋਸਟ ਪਾ ਕੇ ਆਪਣੇ ਪੁੱਤਰ ਦੇ ਜਨਮ ਦੀ ਗੁੱਡ ਨਿਊਜ਼ ਦਿੱਤੀ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ, ਪਰ ਉਸ ਚ ਉਨ੍ਹਾਂ ਦੇ ਪੁੱਤਰ ਦਾ ਚਿਹਰਾ ਸਾਫ ਨਹੀਂ ਸੀ ਦਿਖਾਈ ਦੇ ਰਿਹਾ ਸੀ।

ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ ।ਇੰਗਲੈਂਡ ਦੀ ਰਹਿਣ ਵਾਲੀ ਦੀ ਰਹਿਣ ਵਾਲੀ ਹੇਜ਼ਲ ਕੀਚ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਆਈਟਮ ਡਾਂਸ ਕੀਤੇ ਨੇ । ਹੇਜ਼ਲ ਕੀਚ ਤੇ ਯੁਵਰਾਜ ਸਿੰਘ ਨੇ ਲਵ ਮੈਰਿਜ ਕਰਵਾਈ ਸੀ ।
View this post on Instagram