ਸੰਨੀ ਦਿਓਲ, ਬੌਬੀ ਦਿਓਲ ਤੇ ਧੀ ਈਸ਼ਾ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਧਰਮਿੰਦਰ ਨੂੰ Father’s Day ਦੀ ਦਿੱਤੀ ਵਧਾਈ

written by Lajwinder kaur | June 19, 2022

Happy Father’s Day 2022: ਅੱਜ 19 ਜੂਨ ਨੂੰ ਪੂਰੀ ਦੁਨੀਆ ਪਿਤਾ ਦਿਵਸ ਯਾਨੀਕਿ ਫਾਦਰਸ ਡੇਅ ਸੈਲੀਬ੍ਰੇਟ ਕਰ ਰਹੀ ਹੈ। ਮਨੋਰੰਜਨ ਜਗਤ ਦੇ ਸਿਤਾਰੇ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਜਿਸ ਕਰਕੇ ਸੰਨੀ ਦਿਓਲ, ਬੌਬੀ ਦਿਓਲ ਤੇ ਈਸ਼ਾ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦੇ ਨਾਲ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ : Father’s Day ‘ਤੇ ਦੇਖੋ ਸਿੱਧੂ ਮੂਸੇਵਾਲਾ ਦੀਆਂ ਆਪਣੇ ਪਿਤਾ ਦੇ ਨਾਲ ਕੁਝ ਖ਼ਾਸ ਤਸਵੀਰਾਂ

sunny deol with father

ਸੰਨੀ ਦਿਓਲ ਨੇ ਆਪਣੇ ਪਿਤਾ ਦੇ ਨਾਲ ਬਿਤਾਏ ਖ਼ਾਸ ਪਲਾਂ ਨੂੰ ਇੱਕ ਵੀਡੀਓ ਦੇ ਵਿੱਚ ਸਜਾ ਕੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਇੱਕ ਪਿਆਰੀ ਜਿਹੀ ਕੈਪਸ਼ਨ ਪਾਈ ਹੈ ਜਿਸ ਤੇ ਲਿਖਿਆ ਹੈ-‘ ਪਾਪਾ ਮੇਰੀ ਤਾਕਤ ਹੈ my power to conquer to love to forgive my humbleness my earthiness my life my soul... ਪਾਪਾ ਮੈਂ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਾਂਗਾ’। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਤੋਂ ਆਪਣੇ ਹੋਤੇ ਹੈ ਗੀਤ ਦੇ ਨਾਲ ਅਪਲੋਡ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਇਸ ਵੀਡੀਓ ਉੱਤੇ ਪਿਆਰ ਲੁੱਟਾ ਰਹੇ ਹਨ।

bobby deol wished happy father's day

ਉਧਰ ਬੌਬੀ ਦਿਓਲ ਨੇ ਵੀ ਆਪਣੇ ਪਿਤਾ ਦੇ ਨਾਲ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ । ਬੌਬੀ ਨੇ ਕੈਪਸ਼ਨ 'ਚ ਲਿਖਿਆ ਹੈ- ‘ਮੇਰਾ ਸਭ ਤੋਂ ਵੱਡਾ ਰੋਲ ਮਾਡਲ...ਇੱਕ ਆਦਮੀ ਜਿਸ 'ਤੇ ਮੈਂ ਹਮੇਸ਼ਾ ਭਰੋਸਾ ਕਰ ਸਕਦਾ ਹਾਂ! ਪਿਤਾ ਦਿਵਸ ਮੁਬਾਰਕ’। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਖੂਬ ਪਸੰਦ ਆ ਰਹੀ ਹੈ।

esha deol with her father

ਉੱਧਰ ਧੀ ਈਸ਼ਾ ਦਿਓਲ ਨੇ ਵੀ ਆਪਣੇ ਪਿਤਾ ਧਰਮਿੰਦਰ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ –‘ਲਵ ਯੂ ਪਾਪਾ’। ਇਸ ਪੋਸਟ ਉੱਤੇ ਪਾਪਾ ਧਰਮਿੰਦਰ ਨੇ ਵੀ ਕਮੈਂਟ ਕਰਦੇ ਹੋਏ ਲਵ ਯੂ ਮਾਈ ਬੇਬੀ ਲਿਖਿਆ ਹੈ।

ਦੱਸ ਦਈਏ 86 ਸਾਲ ਧਰਮਿੰਦਰ ਬਾਲੀਵੁੱਡ ਦੇ ਦਿੱਗਜ ਐਕਟਰ ਨੇ, ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਬਹੁਤ ਜਲਦ ਉਹ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਧਰਮਿੰਦਰ ਤੋਂ ਇਲਾਵਾ ਆਲੀਆ ਭੱਟ, ਰਣਵੀਰ ਸਿੰਘ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵਰਗੇ ਸਿਤਾਰੇ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।

 

 

View this post on Instagram

 

A post shared by Sunny Deol (@iamsunnydeol)

 

 

View this post on Instagram

 

A post shared by Bobby Deol (@iambobbydeol)

 

 

View this post on Instagram

 

A post shared by Esha Deol Takhtani (@imeshadeol)

You may also like