Father’s Day ‘ਤੇ ਦੇਖੋ ਸਿੱਧੂ ਮੂਸੇਵਾਲਾ ਦੀਆਂ ਆਪਣੇ ਪਿਤਾ ਦੇ ਨਾਲ ਕੁਝ ਖ਼ਾਸ ਤਸਵੀਰਾਂ

written by Lajwinder kaur | June 19, 2022

ਬੱਚਿਆਂ ਦਾ ਆਪਣੇ ਮਾਪਿਆਂ ਦੇ ਨਾਲ ਖ਼ਾਸ ਰਿਸ਼ਤਾ  ਹੁੰਦਾ ਹੈ। ਮੰਮੀ-ਪਾਪਾ ਆਪਣੇ ਬੱਚੇ ਦੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ ਕਰਦੇ ਹਨ। ਅਜਿਹੇ ‘ਚ ਬੱਚੇ ਵੀ ਆਪਣੇ ਮਾਪਿਆਂ ਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਉਨ੍ਹਾਂ ਨੂੰ ਖ਼ਾਸ ਤੋਹਫੇ ਤੇ ਕਾਰਡਸ ਦੇ ਕੇ ਆਪਣੇ ਮਾਪਿਆਂ ਦਾ ਧੰਨਵਾਦ ਕਰਨ ਦੀ ਕੋਸ਼ਿਸ ਕਰਦੇ ਹਨ। ਅੱਜ ਪੂਰੀ ਦੁਨੀਆ ਫਾਦਰਸ ਡੇਅ ਦਾ ਦਿਨ ਮਨਾ ਰਹੀ ਹੈ। ਜੇ ਅੱਜ ਗਾਇਕ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ ਤਾਂ ਉਹ ਵੀ ਆਪਣੇ ਪਿਤਾ ਦੇ ਨਾਲ ਫਾਦਰਸ ਡੇਅ ਮਨਾ ਰਿਹਾ ਹੁੰਦਾ, ਆਪਣੇ ਪਿਤਾ ਦੇ ਲਈ ਪਿਆਰ ਨੂੰ ਜ਼ਾਹਿਰ ਕਰਦੇ ਹੋਏ ਪੋਸਟ ਪਾਈ ਹੁੰਦੀ।

ਹੋਰ ਪੜ੍ਹੋ : Drake ਨੇ ਆਪਣੇ ਪਹਿਲੇ ਰੇਡੀਓ ਸ਼ੋਅ 'TABLE FOR ONE' 'ਤੇ ਸਿੱਧੂ ਮੂਸੇਵਾਲਾ ਦੇ ਗੀਤ ਚਲਾ ਕੇ ਦਿੱਤੀ ਸ਼ਰਧਾਂਜਲੀ

inside image of sidhu moose wala fathers day

ਸਿੱਧੂ ਮੂਸੇਵਾਲਾ ਨੇ ਹਮੇਸ਼ਾ ਆਪਣੇ ਮਿਊਜ਼ਿਕ ਸ਼ੋਅ ਚ ਕਹਿੰਦਾ ਹੁੰਦਾ ਸੀ ਕਿ ਉਸਦਾ ਪਿਤਾ ਬਹੁਤ ਚੰਗਾ ਦੋਸਤ ਹੈ। ਸਿੱਧੂ ਨੇ ਆਪਣੇ ਇੱਕ ਸ਼ੋਅ ਚ ਕਿਹਾ ਸੀ ਕਿ ‘ਮੈਨੂੰ ਬਾਪੂ ਤੋਂ ਵਧੀਆ ਦੋਸਤ ਨਹੀਂ ਮਿਲਿਆ’। ਆਓ ਦੇਖਦੇ ਹਾਂ ਸਿੱਧੂ ਮੂਸੇਵਾਲਾ ਦੀਆਂ ਆਪਣੇ ਪਿਤਾ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ ।

inside image of sidhu with father

ਦੱਸ ਦਈਏ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਦੇ ਨਾਲ ਬਾਪੂ ਗੀਤ ਗਾਇਆ ਸੀ, ਜਿਸ ਨੂੰ ਉਨ੍ਹਾਂ ਨੇ ਖੁਦ ਹੀ ਲਿਖਿਆ ਸੀ। ਸਿੱਧੂ ਮੂਸੇਵਾਲਾ ਨੂੰ ਆਪਣੇ ਮੰਮੀ-ਪਾਪਾ ਦੇ ਨਾਲ ਬਹੁਤ ਪਿਆਰ ਸੀ, ਜਿਸ ਕਰਕੇ ਉਹ ਕੈਨੇਡਾ ਵਰਗੇ ਦੇਸ਼ ਨੂੰ ਛੱਡ ਕੇ ਆਪਣੇ ਮਾਪਿਆਂ ਕੋਲ ਵਾਪਸ ਮੂਸਾ ਪਿੰਡ ਆ ਕੇ ਰਹਿਣ ਲੱਗਿਆ ਸੀ।sidhu moose wala with family

ਜੇ ਗੱਲ ਕਰੀਏ ਫਾਦਰਸ ਡੇਅ ਦੀ ਤਾਂ ਇਸ ਦਿਨ ਨੂੰ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਮਾਂ ਦੇ ਲਈ ਸਨਮਾਨ ਤੇ ਪਿਆਰ ਦਰਸਾਉਣ ਲਈ ਹਰ ਸਾਲ ਮਦਰਸ ਡੇਅ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਪਿਤਾ ਦੇ ਪਿਆਰ ਤੇ ਸਨਮਾਨ ਦੇ ਲਈ ਹਰ ਸਾਲ ਫਾਦਰਸ ਡੇਅ ਮਨਾਇਆ ਜਾਂਦਾ ਹੈ। ਜਿਸ ਕਰਕੇ ਇਹ ਦਿਨ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ।

You may also like