
ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਲਿਰੀਸਿਸਟ, ਗਾਇਕ ਅਤੇ ਕੰਪੋਜ਼ਰ ਸਰਬਾ ਮਾਨ (Sarba Maan)ਦੇ ਘਰ ਧੀ ਨੇ ਜਨਮ ਲਿਆ ਹੈ ।ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੇ ਧੀ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ । ਗਾਇਕ ਪਰਮੀਸ਼ ਵਰਮਾ (Parmish Vemra )ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਰਬਾ ਮਾਨ ਦੀ ਨਵਜਾਤ ਧੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।
ਹੋਰ ਪੜ੍ਹੋ : ਰਵੀਨਾ ਟੰਡਨ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਰਵੀਨਾ ਨੇ ਰਣਵੀਰ ਸਿੰਘ ਨੂੰ ਆਪਣੀ ਫ਼ਿਲਮ ਦੇ ਸੈੱਟ ਤੋਂ ਧੱਕੇ ਦੇ ਕੇ ਭਜਾ ਦਿੱਤਾ ਸੀ
ਪਰਮੀਸ਼ ਵਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ‘ਵਾਹਿਗੁਰੂ ਜੀ ਮਿਹਰ ਕਰਿਓ, ਸਾਡੇ ਵੀਰ ਸਰਬਾ ਮਾਨ ਦੇ ਘਰ ਧੀ ਨੇ ਜਨਮ ਲਿਆ ਹੈ। ਮੈਂ ਚਾਚਾ ਬਣ ਗਿਆ। ਬਹੁਤ ਬਹੁਤ ਮੁਬਾਰਕਾਂ’।

ਜਿਸ ਤੋਂ ਬਾਅਦ ਸਰਬਾ ਮਾਨ ਨੇ ਵੀ ਵਧਾਈ ਦੇਣ ‘ਤੇ ਪਰਮੀਸ਼ ਵਰਮਾ ਦਾ ਸ਼ੁਕਰੀਆ ਅਦਾ ਕੀਤਾ ਹੈ । ਸਰਬਾ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਛੜਾ, ਚਿੱਟਾ, ਸਭ ਫੜੇ ਜਾਣਗੇ ਸਣੇ ਕਈ ਗੀਤ ਸ਼ਾਮਿਲ ਹਨ । ਦੱਸ ਦਈਏ ਕਿ ਸਭ ਫੜੇ ਜਾਣਗੇ ਗੀਤ ਪਰਮੀਸ਼ ਵਰਮਾ ਨੇ ਹੀ ਗਾਇਆ ਹੈ । ਇਸ ਤੋਂ ਇਲਾਵਾ ਛੜਾ ਗੀਤ ਵੀ ਪਰਮੀਸ਼ ਵਰਮਾ ਦੇ ਵੱਲੋਂ ਹੀ ਗਾਇਆ ਗਿਆ ਹੈ ।