ਮਰਹੂਮ ਗਾਇਕ ਰਾਜ ਬਰਾੜ ਦੀਆਂ ਯਾਦਾਂ ਨੂੰ ਤਾਜ਼ਾ ਕਰੇਗੀ ਧੀ ਸਵੀਤਾਜ ਬਰਾੜ, ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

written by Shaminder | July 10, 2021

ਰਾਜ ਬਰਾੜ ਦਾ ਗੀਤ ‘ਚੰਡੀਗੜ੍ਹ ਡਰਾਪ ਆਊਟ’ ਆ ਰਿਹਾ ਹੈ । ਇਹ ਗੀਤ ਰਾਜ ਬਰਾੜ ਦੀ ਆਵਾਜ਼ ‘ਚ ਹੀ ਹੋਏਗਾ । ਇਸ ਬਾਰੇ ਜਾਣਕਾਰੀ ਉਨ੍ਹਾਂ ਦੀ ਧੀ ਸਵੀਤਾਜ ਬਰਾੜ ਨੇ ਸਾਂਝੀ ਕੀਤੀ ਹੈ । ਸਵੀਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਉਹ ਆਪਣੀ ਸੁਰੀਲੀ ਆਵਾਜ਼ ‘ਚ ਵਾਪਸ ਆਏ ਹਨ ।

singer raj brar and daughter sweetaj braar Image From Instagram

ਹੋਰ ਪੜ੍ਹੋ : ਬਦਾਮ ਖਾਣ ਦੇ ਫਾਇਦੇ ਤਾਂ ਬਹੁਤ ਹਨ, ਪਰ ਇਸ ਦੇ ਕੁਝ ਨੁਕਸਾਨ ਵੀ ਹਨ 

raj brar with his daughter Image From Instagram

ਦੁਬਾਰਾ ਉਨ੍ਹਾਂ ਦੀ ਸੁਰੀਲੀ ਅਤੇ ਖੂਬਸੂਰਤ ਆਵਾਜ਼ ਸੁਣਨ ਦੇ ਲਈ ਤਿਆਰ ਹੋ ਜਾਓ….ਅਤੇ ਇਸ ਟਰੈਕ ਦੇ ਹਰ ਬੀਟ ‘ਤੇ ਨੱਚੋ…! ਅਸੀਂ ਤੁਹਾਨੂੰ ਯਾਦ ਕੀਤਾ ਪਾਪਾ’।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਚੇਤ ਸਿੰਘ ਨੇ । ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਦੇ ਲਿਖੇ ਹਨ ਅਤੇ ਗਾਇਕ ਰਾਜ ਬਰਾੜ ਦੀ ਆਵਾਜ਼ ‘ਚ ਹੀ ਹੋਣਗੇ ।

Sweetaj Brar Shared Her Late Father Raj Brar Unseen Photo Image From Instagram

ਰਾਜ ਬਰਾੜ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਸਵੀਤਾਜ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਕਈ ਹਿੱਟ ਗੀਤ ਗਾ ਚੁੱਕੀ ਹੈ ਅਤੇ ਜਲਦ ਹੀ ਉਹ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਵਿਖਾਈ ਦੇਵੇਗੀ ।

You may also like