ਬਠਿੰਡੇ ਦੀ ਧਰਤੀ ਨੇ ਪੰਜਾਬ ਨੂੰ ਦਿੱਤੇ ਹਨ ਇਹ ਹਿੱਟ ਗਾਇਕ, ਤੁਹਾਡੀ ਨਜ਼ਰ ਵਿੱਚ ਕੌਣ ਹੈ ਸਭ ਤੋਂ ਵੱਧ ਹਿੱਟ 

Written by  Rupinder Kaler   |  May 17th 2019 04:35 PM  |  Updated: May 17th 2019 04:35 PM

ਬਠਿੰਡੇ ਦੀ ਧਰਤੀ ਨੇ ਪੰਜਾਬ ਨੂੰ ਦਿੱਤੇ ਹਨ ਇਹ ਹਿੱਟ ਗਾਇਕ, ਤੁਹਾਡੀ ਨਜ਼ਰ ਵਿੱਚ ਕੌਣ ਹੈ ਸਭ ਤੋਂ ਵੱਧ ਹਿੱਟ 

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਠਿੰਡਾ ਦੀ ਧਰਤੀ ਨੇ ਕਈ ਹੋਣਹਾਰ ਗਾਇਕ ਦਿੱਤੇ ਹਨ । ਜਿਹਨਾਂ ਦੇ ਗਾਣੇ ਅੱਜ ਦਿਲ ਨੂੰ ਸਕੂਨ ਦਿੰਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੇ ਕੁਝ ਗਾਇਕਾਂ ਦੇ ਨਾਲ ਮਿਲਾਉਂਦੇ ਹਾਂ ਜਿਹਨਾਂ ਦੀ ਅੱਜ ਵੀ ਗਾਇਕੀ ਦੇ ਖੇਤਰ ਵਿੱਚ ਧਾਕ ਹੈ । ਸਭ ਤੋਂ ਪਹਿਲਾਂ ਗੱਲ ਦਵਿੰਦਰ ਕੋਹਿਨੂਰ ਦੀ ਕਰਦੇ ਹਾਂ ।

davinder kohinoor davinder kohinoor

ਦਵਿੰਦਰ ਕੋਹਿਨੂਰ ਜਨਮ 28 ਜੂਨ 1970 ਨੂੰ ਮਾਤਾ ਮਹਿੰਦਰ ਕੌਰ ਤੇ ਪਿਤਾ ਬਾਬੂ ਰਾਮ ਦੇ ਘਰ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ । ਦਵਿੰਦਰ ਕੋਹਿਨੂਰ ਨੇ ਆਪਣੀ ਸਕੂਲ ਦੀ ਪੜਾਈ ਤੇ ਗ੍ਰੇਜੂਏਸ਼ਨ ਸੰਗਰੂਰ ਵਿੱਚ ਹੀ ਪੂਰੀ ਕੀਤੀ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਵਿਆਹ ਬੀਬੀ ਮਨਜੀਤ ਕੌਰ ਨਾਲ ਹੋਇਆ । ਉਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ  ਦਵਿੰਦਰ ਕੋਹਿਨੂਰ ਗਾਇਕੀ ਦੇ ਨਾਲ ਨਾਲ ਪੰਜਾਬ ਪੁਲਿਸ ਵਿੱਚ ਕਲੈਰੀਕਲ ਨੌਕਰੀ ਕਰ ਰਹੇ ਹਨ ।

https://www.youtube.com/watch?v=qPxMQfzHsNg

ਦਵਿੰਦਰ ਕੋਹਿਨੂਰ ਦੇ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਚਪਨ ਵਿੱਚ ਹੀ ਸੈਡ ਸੌਂਗ ਗਾਉਣ ਦਾ ਸ਼ੌਂਕ ਸੀ । ਇਸੇ ਲਈ ਉਹਨਾਂ ਨੂੰ ਸੈਡ ਸੌਂਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਉਹਨਾਂ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਂ ਸੀ ਦਿਲ ਦੇ ਖੂਨ ਦੀ ਮਹਿੰਦੀ । ਉਹਨਾਂ ਦੀ ਇਹ ਕੈਸੇਟ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕਈ ਹਿੱਟ ਕੈਸੇਟਾਂ ਬਜ਼ਾਰ ਵਿੱਚ ਆਈਆਂ।

https://www.youtube.com/watch?v=QeApCNSpqoY

ਕੱਜਲ ਵਾਲੇ ਨੈਣ, ਅਸੀਂ ਹੱਸਣਾ ਭੁੱਲ ਗਏ, ਮਨਾ ਬੱਸ ਕਰ ਰੋਂ ਨਾ, ਮਾਹੀ ਦਾ ਪਿਆਰ, ਬੇਵਫਾ ਤੋਂ ਇਲਾਵਾ ਹੋਰ ਕਈ ਕੈਸੇਟਾਂ ਮਾਰਕਿਟ ਵਿੱਚ ਆਈਆਂ । ਇਸ ਤੋਂ ਇਲਾਵਾ ਉਹਨਾਂ ਦੇ ਸਿੰਗਲ ਟ੍ਰੈਕ ਵੀ ਆਏ ਹਨ ਜਿਵੇਂ 2015 ਵਿੱਚ ਉਹਨਾਂ ਦਾ ਸਿੰਗਲ ਟਰੈਕ ਆਇਆ ਸੀ ਦਿਲਜਾਨੀ ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ । ਅੱਜ ਕੱਲ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ ਪਰ ਉਹਨਾਂ ਦੇ ਗੀਤ ਅੱਜ ਵੀ ਹਿੱਟ ਹਨ ।

veer davinder veer davinder

ਮਹਿਫਿਲ਼ਾ, ਜੱਟ ਜੁਗਾੜੀ ਹੁੰਦੇ ਆ, ਤੇ ਹੋਰ ਬਹੁਤ ਸਾਰੇ ਗੀਤਾਂ ਨਾਲ ਗਾਇਕ ਵੀਰ ਦਵਿੰਦਰ ਦਹਾਕੇ ਤੋਂ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੇ ਆ ਰਹੇ ਹਨ । ਵੀਰ ਦਵਿੰਦਰ ਦਾ ਅਸਲੀ ਨਾਂ ਬਲਜਿੰਦਰ ਹੈ । ਵੀਰ ਦਵਿੰਦਰ ਪਿੰਡ ਕੋਟ ਭਾਈ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ । ਵੀਰ ਦਵਿੰਦਰ ਸਟੇਜ ‘ਤੇ ਭਾਵੇਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਸੁਣਾਉਂਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਹੀ ਘੱਟ ਬੋਲਣ ਵਾਲਾ ਸੁਘੜ ਇਨਸਾਨ ਹੈ । ਵੀਰ ਦਵਿੰਦਰ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਦਵਿੰਦਰ ਦਾ ਸੰਗੀਤਕ ਸਫ਼ਰ ‘ਜੁਦਾਈਆਂ ਪੈਣਗੀਆਂ’ ਕੈਸੇਟ ਨਾਲ ਸ਼ੁਰੂ ਹੋ ਗਿਆ ਸੀ ।

https://www.youtube.com/watch?v=I1xr0S9bUGY

ਪਰ ਜਦੋਂ ਉਸ ਨੇ ਗੀਤਕਾਰ ਭਿੰਦਰ ਡੱਬਵਾਲੀ ਨਾਲ ਜੋੜੀ ਬਣਾਈ ਤਾਂ ਉਹ ਕਾਮਯਾਬੀ ਦੀ ਪੌੜੀ ਚੜਦਾ ਗਿਆ । ਉਸ ਦਾ ਹਰ ਗੀਤ ਹਿੱਟ ਹੁੰਦਾ ਗਿਆ ਤੇ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਸ ਦੀ ਪਹਿਚਾਣ ਬਣ ਗਈ । ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਗਾਣਿਆਂ ਦੀ ਪਿਰਤ ਦੁਬਾਰਾ ਵੀਰ ਦਵਿੰਦਰ ਨੇ ਹੀ ਪਾਈ ਸੀ।

https://www.youtube.com/watch?v=4h0U__xl_NU

ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੀਰ ਦਵਿੰਦਰ ਨੇ ਹਰਦੇਵ ਮਾਹੀਨੰਗਲ ਦਾ ਸਾਥ ਕੀਤਾ ਸੀ ਤੇ ਕਈ ਸਾਲ ਉਸ ਤੋਂ ਗਾਇਕੀ ਦੇ ਗੁਰ ਸਿੱਖੇ ਸਨ ।ਵੀਰ ਦਵਿੰਦਰ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ‘ਮੋਟਰ ‘ਤੇ ਦੱਸ ਤੇਰਾ ਕੀ ਵੇ ਵੈਰੀਆ’, ‘ਓਹੀ ਟੁੱਟੇ ਦਿਲਾਂ ਦਾ ਸਹਾਰਾ ਹੁੰਦੀ ਐ’, ‘ਮੈਸੇਜ’ ਅਤੇ ‘ਗੱਡੀ ‘ਚ ਦੋਨਾਲੀ ਰੱਖਾਂ ਬੋਰ ਦੀ’ ਵਰਗੇ ਉਸ ਦੇ ਦਰਜਨਾਂ ਗੀਤ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਅਕਸਰ ਗੂੰਜਦੇ ਸੁਣੇ ਜਾ ਸਕਦੇ ਹਨ।

Hardev Mahinangal Hardev Mahinangal

90 ਦੇ ਦਹਾਕੇ ਵਿੱਚ ਕਈ ਹਿੱਟ ਗੀਤ ਦੇਣ ਵਾਲੇ ਹਰਦੇਵ ਮਾਹੀਨੰਗਲ ਨੇ ਅਜਿਹੇ ਗੀਤ ਗਾਏ ਹਨ ਜਿਹੜੇ ਅੱਜ ਵੀ ਲੋਕ ਗੁਣਗਨਾਉਂਦੇ ਹਨ । ਹਰਦੇਵ ਮਾਹੀਨੰਗਲ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਹਰਦੇਵ ਦਾ ਜੱਦੀ ਪਿੰਡ ਮਾਹੀਨੰਗਲ, ਤੱਲਵੰਡੀ ਸਾਬੋ, ਜ਼ਿਲਾ ਬਠਿੰਡਾ ਹੈ। ਉਹਨਾਂ ਦੇ ਪਿਤਾ ਦਾ ਨਾਂ ਗੁਰਬਖ਼ਸ਼ ਸਿੰਘ, ਤੇ ਮਾਤਾ ਸਰਦਾਰਨੀ ਦਲੀਪ ਕੌਰ ਜੀ ਸਨ। ਹਰਦੇਵ ਮਾਹੀਨੰਗਲ ਦੀ ਧਰਮ ਪਤਨੀ ਦਾ ਨਾਂ ਸਰਬਜੀਤ ਕੌਰ ,ਬੇਟੀ ਹਰਜੋਤ ,ਤਾਨੀਆ ਛੋਟੀ ਬੇਟੀ, ਹੈਵਲ ਸਿੱਧੂ ਤੇ ਬੇਟਾ ਅਜੇਪ੍ਰਤਾਪ ਸਿੱਧੂ ਹੈ ।

https://www.youtube.com/watch?v=j_J0pMQ7or8

ਪੂਰਾ ਪਰਿਵਾਰ ਨਿਊਜ਼ੀਲੈਂਡ ਵਿੱਚ ਸੈੱਟ ਹੈ। ਹਰਦੇਵ ਮਾਹੀਨੰਗਲ ਨੇ ਮੁਢੱਲੀ ਪੜਾਈ ਤੱਲਵੰਡੀ ਸਾਹਬੋ ਤੋਂ ਕੀਤੀ ਸੀ ਤੇ ਫਿਰ ਬੀ.ਏ ਤੱਲਵੰਡੀ ਸਾਬੋ ਦੇ ਕਾਲਜ ਤੋਂ । ਹਰਦੇਵ ਮਾਹੀਨੰਗਲ ਨੂੰ ਬਚਪਨ ਤੋਂ ਹੀ ਵਿੱਚ ਸੰਗੀਤ ਦਾ ਸ਼ੌਕ ਸੀ ।  ਹਰਦੇਵ ਮਾਹੀਨੰਗਲ ਨੇ ਸੰਗੀਤ ਦੇ ਗੁਰ ਰਾਗੀ ਮਿਲਾਪ ਸਿੰਘ ਤਲਵੰਡੀ ਸਾਹਬੋ ਤੋਂ ਸਿੱਖੇ ਸਨ । ਉਹਨਾਂ ਦੀ ਪਹਿਲੀ ਕੈਸੇਟ ‘ਝੂਠੀਏ ਜਹਾਨ ਦੀਏ’ ਸੀ ਜਿਹੜੀ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਨੇ ‘ਆਸ਼ਿਕ ਨੂੰ ਫ਼ਾਂਸੀ’ ਕੈਸੇਟ ਕੱਢੀ ਗਈ, ਜਿਸ ਦਾ ਗੀਤ ‘ਮੈਂ ਕੁੜੀ ਗਰੀਬਾਂ ਦੀ ਮੈਂਨੂੰ ਪਿਆਰ ਨਾ ਮੁੰਡਿਆ ਕਰ ਵੇ’ ਬਹੁਤ ਮਕਬੂਲ ਹੋਇਆ।

https://www.youtube.com/watch?v=6uttbBheIbk

ਇਸ ਤਰ੍ਹਾਂ ‘ਵੱਡੀ ਭਾਬੀ ਮਾਂ ਵਰਗੀ’, ‘ਦਿਲ ਦੀ ਗੱਲ’, ‘ਮੈਨੂੰ ਪਿਲਾਤੀ ਯਾਰਾਂ ਨੇ ਸੌਂਹੰ ਤੇਰੀ ਪਾ ਕੇ ਕੱਲ੍ਹ ਕੁੜੇ’, ‘ਰੀਬਨ ਗਿਆ ਨਾ ਕੱਟਿਆ’ ਵਰਗੀਆਂ ਕਈ ਕੈਸੇਟਾਂ ਆਈਆਂ ।  ‘ਮਾਹੀ ਚਾਹੁੰਦਾ ਕਿਸੇ ਹੋਰ ਨੂੰ’ ਇਹ ਕੈਸੇਟ ਏਨੀਂ ਮਕਬੂਲ ਹੋਈ ਸੀ ਕਿ 1998 ਦੀ ਸਭ ਤੋਂ ਵੱਧ ਵਿੱਕਣ ਵਾਲੀ ਟੇਪ ਸਿੱਧ ਹੋਈ। ਇਸ ਕਾਮਯਾਬੀ ਤੋਂ ਖੁਸ਼ ਹੋ ਕੇ ਮਲੇਰਕੋਟਲਾ ਯਮਲਾ ਜੱਟ ਯਾਦਗਾਰੀ ਕੱਲਬ ਨੇ ਹਰਦੇਵ ਮਾਹੀਨੰਗਲ ਨੂੰ ਸਨਮਾਨਿਤ ਕੀਤਾ। ਹਰਦੇਵ ਮਾਹੀਨੰਗਲ ਭਾਵੇਂ ਵਿਦੇਸ਼ ਵਿੱਚ ਰਹਿ ਰਿਹਾ ਹੈ । ਪਰ ਉਹ ਆਪਣੇ ਗੀਤਾਂ ਨਾਲ ਅੱਜ ਵੀ ਸੇਵਾ ਕਰਦਾ ਆ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network