ਇਸ ਕਰਕੇ ਗਾਇਕ ਦਵਿੰਦਰ ਕੋਹਿਨੂਰ ਗਾਉਂਦੇ ਸਨ ਸੈਡ ਸੌਂਗ, ਜਾਣੋਂ ਪੂਰੀ ਕਹਾਣੀ 

written by Rupinder Kaler | January 24, 2019

ਗਾਇਕ ਦਵਿੰਦਰ ਕੋਹਿਨੂਰ ਪੰਜਾਬ ਦਾ ਉਹ ਗਾਇਕ ਹੈ ਜਿਸ ਨੇ ਕਈ ਹਿੱਟ ਗਾਣੇ ਦਿੱਤੇ ਹਨ । ਦਵਿੰਦਰ ਕੋਹਿਨੂਰ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 28 ਜੂਨ 1970 ਨੂੰ ਮਾਤਾ ਮਹਿੰਦਰ ਕੌਰ ਤੇ ਪਿਤਾ ਬਾਬੂ ਰਾਮ ਦੇ ਘਰ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ । ਦਵਿੰਦਰ ਕੋਹਿਨੂਰ ਨੇ ਆਪਣੀ ਸਕੂਲ ਦੀ ਪੜਾਈ ਤੇ ਗ੍ਰੇਜੂਏਸ਼ਨ ਸੰਗਰੂਰ ਵਿੱਚ ਹੀ ਪੂਰੀ ਕੀਤੀ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਵਿਆਹ ਬੀਬੀ ਮਨਜੀਤ ਕੌਰ ਨਾਲ ਹੋਇਆ । ਉਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ

https://www.youtube.com/watch?v=QeApCNSpqoY

ਦਵਿੰਦਰ ਕੋਹਿਨੂਰ ਗਾਇਕੀ ਦੇ ਨਾਲ ਨਾਲ ਪੰਜਾਬ ਪੁਲਿਸ ਵਿੱਚ ਕਲੈਰੀਕਲ ਨੌਕਰੀ ਕਰ ਰਹੇ ਹਨ । ਦਵਿੰਦਰ ਕੋਹਿਨੂਰ ਦੇ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਚਪਨ ਵਿੱਚ ਹੀ ਸੈਡ ਸੌਂਗ ਗਾਉਣ ਦਾ ਸ਼ੌਂਕ ਸੀ । ਇਸੇ ਲਈ ਉਹਨਾਂ ਨੂੰ ਸੈਡ ਸੌਂਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਉਹ ਸਕੂਲ ਕਾਲਜਾਂ ਦੇ ਕਈ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹੇ ,ਜਿਸ ਨਾਲ ਉਹਨਾਂ ਦੀ ਗਾਇਕੀ ਵਿੱਚ ਨਿਖਾਰ ਆਉਂਦਾ ਗਿਆ ।

https://www.youtube.com/watch?v=qPxMQfzHsNg

ਉਹਨਾਂ ਦੇ ਗਾਉਣ ਦੇ ਸਟਾਇਲ ਨੂੰ ਲੋਕ ਬਹਤ ਪਸੰਦ ਕਰਦੇ ਸਨ । ਉਹਨਾਂ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਂ ਸੀ ਦਿਲ ਦੇ ਖੂਨ ਦੀ ਮਹਿੰਦੀ । ਉਹਨਾਂ ਦੀ ਇਹ ਕੈਸੇਟ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕਈ ਹਿੱਟ ਕੈਸੇਟਾਂ ਬਜ਼ਾਰ ਵਿੱਚ ਆਈਆਂ।  ਕੱਜਲ ਵਾਲੇ ਨੈਣ, ਅਸੀਂ ਹੱਸਣਾ ਭੁੱਲ ਗਏ, ਮਨਾ ਬੱਸ ਕਰ ਰੋਂ ਨਾ, ਮਾਹੀ ਦਾ ਪਿਆਰ, ਬੇਵਫਾ ਤੋਂ ਇਲਾਵਾ ਹੋਰ ਕਈ ਕੈਸੇਟਾਂ ਮਾਰਕਿਟ ਵਿੱਚ ਆਈਆਂ ।

Davinder Kohinoor
Davinder Kohinoor

ਇਸ ਤੋਂ ਇਲਾਵਾ ਉਹਨਾਂ ਦੇ ਸਿੰਗਲ ਟ੍ਰੈਕ ਵੀ ਆਏ ਹਨ ਜਿਵੇਂ 2015 ਵਿੱਚ ਉਹਨਾਂ ਦਾ ਸਿੰਗਲ ਟਰੈਕ ਆਇਆ ਸੀ ਦਿਲਜਾਨੀ ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ । ਅੱਜ ਕੱਲ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ ਪਰ ਉਹਨਾਂ ਦੇ ਗੀਤ ਅੱਜ ਵੀ ਹਿੱਟ ਹਨ ।

You may also like