ਤਾਰਕ ਮਹਿਤਾ ਦੇ ਉਲਟਾ ਚਸ਼ਮਾ 'ਚ ਮੁੜ ਹੋਈ 'ਦਯਾ ਬੇਨ' ਦੀ ਵਾਪਸੀ, ਖ਼ਬਰ ਸੁਣ ਦਰਸ਼ਕ ਹੋਏ ਖੁਸ਼

written by Pushp Raj | May 24, 2022

'ਦਯਾ ਬੇਨ' ਪ੍ਰਸਿੱਧ ਸਿਟਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ 'ਤੇ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਖਬਰ ਨੇ TMKOC ਦੇ ਦਰਸ਼ਕਾਂ ਨੂੰ ਹੋਰ ਉਤਸ਼ਾਹਿਤ ਕਰ ਦਿੱਤਾ ਹੈ ਕਿਉਂਕਿ ਹਰ ਕੋਈ ਦਯਾਬੇਨ ਨੂੰ 'ਗਰਬਾ' ਕਰਦੇ ਹੋਏ ਦੇਖਣ ਦੀ ਉਡੀਕ ਕਰ ਰਿਹਾ ਹੈ।


TMKOC ਦੇ ਫੈਨਜ਼ ਇਹ ਖਬਰ ਸੁਣਨ ਦੀ ਉਡੀਕ ਕਰ ਰਹੇ ਸਨ ਕਿ ਦਿਸ਼ਾ ਵਕਾਨੀ ਉਰਫ 'ਦਯਾ ਬੇਨ' ਸ਼ੋਅ 'ਤੇ ਕਦੋਂ ਵਾਪਸੀ ਕਰੇਗੀ। ਆਖਿਰਕਾਰ, ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਨੇ ਪੁਸ਼ਟੀ ਕੀਤੀ ਕਿ ਸ਼ੋਅ ਵਿੱਚ 'ਦਇਆ ਬੇਨ' ਇਸ ਸਾਲ ਦੇ ਅੰਤ ਵਿੱਚ ਦਿਖਾਈ ਦੇਵੇਗੀ।

ਜਾਣਕਾਰੀ ਮੁਤਾਬਕ ਸ਼ੋਅ ਦੇ ਨਿਰਮਾਤਾ ਨੇ ਕਿਹਾ, ਉਨ੍ਹਾਂ ਸਾਰਿਆਂ ਨੇ ਅਤੀਤ ਵਿੱਚ ਮੁਸ਼ਕਲ ਦੌਰ ਦਾ ਸਾਹਮਣਾ ਕੀਤਾ ਹੈ, ਖਾਸ ਤੌਰ 'ਤੇ 2020-21 ਦਾ ਪੜਾਅ ਉਨ੍ਹਾਂ ਲਈ ਬਹੁਤ ਮੁਸ਼ਕਲ ਸੀ।ਹਾਲਾਂਕਿ, ਹੁਣ ਕਾਫੀ ਚੀਜ਼ਾਂ ਬਿਹਤਰ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2022 ਵਿੱਚ ਉਹ ਜਲਦੀ ਹੀ ਦਯਾ ਬੇਨ ਦੇ ਕਿਰਦਾਰ ਨੂੰ ਵਾਪਸ ਲੈ ਕੇ ਆਉਣਗੇ ਅਤੇ ਦਰਸ਼ਕਾਂ ਨੂੰ ਇੱਕ ਵਾਰ ਫਿਰ 'ਜੇਠਾਲਾਲ ਅਤੇ ਦਯਾ ਭਾਬੀ' ਦਾ ਕਿਰਦਾਰ ਮਨੋਰੰਜਕ ਤਰੀਕੇ ਨਾਲ ਦੇਖਣ ਨੂੰ ਮਿਲੇਗਾ।

Image Source: Twitter

ਦਿਲਚਸਪ ਗੱਲ ਇਹ ਹੈ ਕਿ ਨਿਰਮਾਤਾ ਨੇ ਕਿਹਾ ਕਿ ਇਹ ਅਜੇ ਤੈਅ ਨਹੀਂ ਹੋਇਆ ਹੈ ਕਿ ਦਯਾ ਬੇਨ ਦਾ ਕਿਰਦਾਰ ਕੌਣ ਨਿਭਾਏਗਾ। ਨਿਰਮਾਤਾ ਨੇ ਕਿਹਾ ਕਿ ਉਸਨੂੰ ਯਕੀਨ ਨਹੀਂ ਸੀ ਕਿ ਦਿਸ਼ਾ ਵਕਾਨੀ ਦਯਾ ਬੇਨ ਦੇ ਰੂਪ ਵਿੱਚ ਵਾਪਸ ਆਵੇਗੀ ਜਾਂ ਨਹੀਂ ਕਿਉਂਕਿ ਉਹ ਵਿਆਹੀ ਹੋਈ ਹੈ ਅਤੇ ਇੱਕ ਬੱਚਾ ਹੈ ਅਤੇ "ਹਰ ਕੋਈ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਰੁੱਝਿਆ ਹੋਇਆ ਹੈ।"

ਹੋਰ ਪੜ੍ਹੋ : ਅਕਸ਼ੈ ਕੁਮਾਰ ਨੇ ਮਾਨੁਸ਼ੀ ਛਿੱਲਰ ਨੂੰ ਉਸ ਦੇ ਜਨਮਦਿਨ 'ਤੇ ਦਿੱਤਾ ਸਰਪ੍ਰਾਈਜ਼, ਵੇਖੋ ਤਸਵੀਰਾਂ

ਉਨ੍ਹਾਂ ਅੱਗੇ ਕਿਹਾ ਕਿ ਉਹ ਕੋਈ ਵੀ ਹੋਵੇ ਪਰ ਦਰਸ਼ਕ ਦਯਾ ਬੇਨ ਨੂੰ ਜ਼ਰੂਰ ਦੇਖਣਗੇ ਅਤੇ ਉਹ ਅਜਿਹਾ ਹੀ ਮਨੋਰੰਜਨ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇ।

Image Source: Twitter

ਜ਼ਿਕਰਯੋਗ ਹੈ ਕਿ ਦਿਸ਼ਾ ਵਕਾਨੀ 2017 'ਚ ਅਣਮਿੱਥੇ ਸਮੇਂ ਲਈ ਜਣੇਪਾ ਛੁੱਟੀ 'ਤੇ ਚਲੀ ਗਈ ਸੀ ਅਤੇ ਉਦੋਂ ਤੋਂ ਹੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਦਯਾ ਬੇਨ ਦਾ ਕਿਰਦਾਰ ਗਾਇਬ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਅਧਿਕਾਰਤ ਤੌਰ 'ਤੇ ਸ਼ੋਅ ਨਹੀਂ ਛੱਡਿਆ ਹੈ।

You may also like