ਅਦਾਕਾਰ ਅਨੁਪਮ ਖੇਰ ਦੇ ਟਵਿੱਟਰ ‘ਤੇ ਘਟੇ ਫਾਲੋਅਰਸ, ਅਦਾਕਾਰ ਨੇ ਮੰਗਿਆ ਜਵਾਬ

written by Shaminder | June 11, 2021

ਅਦਾਕਾਰ ਅਨੁਪਮ ਖੇਰ ਦੇ ਟਵਿੱਟਰ ‘ਤੇ ਅੱਸੀ ਹਜ਼ਾਰ ਦੇ ਕਰੀਬ ਫਾਲੋਅਰਸ ਘੱਟ ਗਏ ਹਨ । ਜਿਸ ਤੇ ਅਨੁਪਮ ਖੇਰ ਨੇ ਸਵਾਲ ਉਠਾਉਂਦੇ ਹੋਏ ਪੁੱਛਿਆ ਹੈ ਕਿ ਇਹ ਕੁਝ ਗੜਬੜ ਹੈ ਜਾਂ ਫਿਰ ਕੁਝ ਹੋਰ । ਉਨ੍ਹਾਂ ਨੇ ਟਵਿੱਟਰ ਇੰਡੀਆ ਤੋਂ ਇਸ ਦਾ ਜਵਾਬ ਮੰਗਿਆ ਹੈ ।

Anupam kher Image From Anupam Kher Twitter

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਨੁਪਮ ਖੇਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਟਵਿੱਟਰ 'ਤੇ ਉਨ੍ਹਾਂ ਦੇ ਫ਼ੌਲੋਅਰਜ਼ ਪਿਛਲੇ 24 ਘੰਟਿਆਂ ਵਿੱਚ ਬਹੁਤ ਜ਼ਿਆਦਾ ਘਟ ਗਏ ਹਨ। ਅਦਾਕਾਰ ਨੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਟਵੀਟ ਕਰਦਿਆਂ ਕਿਹਾ ਕਿ ਉਹ ਜਾਣਨ ਲਈ ਉਤਸੁਕ ਹੈ ਕਿ ਇਹ ਤਕਨੀਕੀ ਰੁਕਾਵਟ ਹੈ ਜਾਂ ਕੁਝ ਹੋਰ।

Anupam-Saaransh Image Source: Instagram

ਅਨੁਪਮ ਖੇਰ ਨੇ ਵੀਰਵਾਰ ਨੂੰ ਟਵੀਟ ਕੀਤਾ,"ਪਿਆਰੇ ਟਵਿੱਟਰ ਤੇ ਟਵਿੱਟਰ ਇੰਡੀਆ। ਪਿਛਲੇ 24 ਘੰਟਿਆਂ ਵਿੱਚ ਮੇਰੇ  80,000 ਫੌਲੋਅਰਜ਼ ਘਟ ਗਏ ਹਨ। ਕੀ ਤੁਹਾਡੀ ਐਪ ਵਿੱਚ ਕੁਝ ਗਲਤੀ ਹੈ ਜਾਂ ਕੁਝ ਹੋਰ ਹੋ ਰਿਹਾ ਹੈ!! ਇਹ ਇੱਕ ਇਤਰਾਜ਼ ਹੈ, ਹਾਲੇ ਕੋਈ ਸ਼ਿਕਾਇਤ ਨਹੀਂ ਹੈ।"

Anupam With Kirron Image Source: Instagram

ਕੰਮ ਦੇ ਮੋਰਚੇ 'ਤੇ, ਅਦਾਕਾਰ ਅਨੁਪਮ ਖੇਰ ਆਉਣ ਵਾਲੀ ਦਸਤਾਵੇਜ਼ੀ ਫਿਲਮ 'ਭੁਜ: ਦ ਡੇਅ ਇੰਡੀਆ ਸ਼ੂਕ' ਦੀ ਐਂਕਰਿੰਗ ਤੇ ਕਹਾਣੀ ਸੁਣਾਉਣ ਲਈ ਤਿਆਰ ਹਨ, ਜਿਸ ਦਾ ਟ੍ਰੇਲਰ ਇਸ ਹਫਤੇ ਦੇ ਸ਼ੁਰੂ ਵਿੱਚ ਜਾਰੀ ਕੀਤਾ ਗਿਆ ਸੀ।

0 Comments
0

You may also like