ਵਿਰੋਧੀਆਂ ’ਤੇ ਭੜਕੇ ਦੀਪ ਸਿੱਧੂ, ਫੇਸਬੁੱਕ ਤੋਂ ਡਿਲੀਟ ਕਰਵਾਈ ਸੀ ਵੀਡੀਓ

written by Rupinder Kaler | June 30, 2021

ਅਦਾਕਾਰ ਦੀਪ ਸਿੱਧੂ ਇੱਕ ਵਾਰ ਫਿਰ ਚਰਚਾ ਵਿੱਚ ਹੈ ਕਿਉਂਕਿ ਸਿੱਧੂ ਦੀ ਇੱਕ ਵੀਡੀਓ ਉਸ ਦੇ ਪੇਜ ਤੋਂ ਡਿਲੀਟ ਕਰ ਦਿੱਤੀ ਗਈ ਹੈ। ਇਹ ਵੀਡੀਓ ਕਿਉਂ ਡਿਲੀਟ ਕੀਤੀ ਗਈ ਹੈ ਇਸ ਦਾ ਖੁਲਾਸਾ ਨਹੀਂ ਹੋਇਆ ਪਰ ਦੀਪ ਸਿੱਧੂ ਨੇ ਇਹ ਸਾਰੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ । ਹੋਰ ਪੜ੍ਹੋ : ਗਾਇਕ ਰੌਸ਼ਨ ਪ੍ਰਿੰਸ ਨੇ ਖਰੀਦੀ G-Wagon, ਸੋਸ਼ਲ ਮੀਡੀਆ ’ਤੇ ਪ੍ਰੰਸ਼ਸਕ ਦੇ ਰਹੇ ਹਨ ਵਧਾਈਆਂ ਦੀਪ ਸਿੱਧੂ ਨੇ ਪੋਸਟ ਸਾਂਝੀ ਕਰਕੇ ਲਿਖਿਆ, ‘ਮੇਰੀ ਲਾਈਵ ਵੀਡੀਓ ਡਿਲੀਟ ਹੋ ਗਈ, ਇਹ ਅਖੌਤੀ ਅਸੁਰੱਖਿਅਤ ਤੇ ਈਰਖਾ ਵਾਲੇ ਲੰਡੂ ਮੈਨੂੰ ਟਾਰਗੇਟ ਕਰ ਰਹੇ ਨੇ ਤੇ ਫੇਸਬੁੱਕ ਤੇ ਸ਼ਿਕਾਇਤਾਂ ਕਰ ਰਹੇ ਹਨ, ਕਿੰਨੀ ਕੁ ਵੱਡੀ ਗੱਲ ਆ… ਹਰ ਸੰਭਵ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿੰਨੀ ਦੁਖੀ ਹੋਈ ਪਈ ਆ ਦੁਨੀਆ… ਕਿਰਪਾ ਕਰਕੇ ਜੇਕਰ ਕਿਸੇ ਕੋਲ ਉਹ ਵੀਡੀਓ ਹੈ ਤਾਂ ਭੇਜੋ ਮੈਂ ਦੁਬਾਰਾ ਪਾਵਾਂਗਾ’ ।   ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਦੀਪ ਸਿੱਧੂ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਲਾਈਵ ਹੋਇਆ ਸੀ। ਜਿਸ ਵਿੱਚ ਉਸਨੇ ਕਿਸਾਨੀ ਮੁੱਦੇ ਦੀਆਂ ਜੜ੍ਹਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਇੱਕਠੇ ਹੋ ਕਿ ਮਸਲਿਆਂ ਤੇ ਗੌਰ ਫਰਮਾਉਣ ਦੀ ਲੋੜ ਹੈ। ਇਸੇ ਤਰ੍ਹਾਂ ਸਿੱਧੂ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਗੱਲ ਰੱਖੀ ਸੀ ।  

0 Comments
0

You may also like