
Deep Sidhu Reena Rai: ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ। ਆਪਣੀ ਮੌਤ ਤੋਂ ਬਾਅਦ ਵੀ ਦੀਪ ਸਿੱਧੂ ਦਾ ਨਾਂ ਚਰਚਾ ਵਿੱਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਪਾਕਿਸਤਾਨ 'ਚ ਇੱਕ ਵੈੱਬ ਸੀਰੀਜ਼ ਵੀ ਬਣਾਈ ਗਈ ਸੀ, ਜਿਸ ਵਿੱਚ ਦੀਪ ਸਿੱਧੂ ਤੇ ਰੀਨਾ ਰਾਏ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ।

ਹੁਣ ਫਿਰ ਤੋਂ ਰੀਨਾ ਰਾਏ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਰੀਨਾ ਰਾਏ ਨੇ ਪੰਜਾਬੀ ਇੰਡਸਟਰੀ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਹਾਲ ਹੀ ਵਿੱਚ ਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਨਵੀਂ ਪੋਸਟ ਪਾਈ ਹੈ। ਰੀਨਾ ਦੀ ਇਸ ਪੋਸਟ ਦੇ ਮੁਤਾਬਕ ਉਹ ਮੁੜ ਲੇਖਿਕਾ ਦੇ ਰੂਪ ਵਿੱਚ ਇੰਡਸਟਰੀ 'ਚ ਵਾਪਸੀ ਕਰ ਸਕਦੀ ਹੈ।

ਰੀਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਨੋਟਬੁੱਕ ਨਜ਼ਰ ਆ ਰਹੀ ਹੈ। ਉਸ ਦੇ ਉੱਪਰ ਇੱਕ ਪੈਨ ਵੀ ਪਿਆ ਦੇਖਿਆ ਜਾ ਸਕਦਾ ਹੈ, ਰੀਨਾ ਦੇ ਮੁਤਾਬਕ ਇਹ ਪੈਨ ਦੀਪ ਸਿੱਧੂ ਦਾ ਹੈ। ਇਸੇ ਪੈਨ ਦੇ ਨਾਲ ਉਹ ਕਹਾਣੀ ਲਿਖਣ ਜਾ ਰਹੀ ਹੈ। ਰੀਨਾ ਨੇ ਪੋਸਟ ਵਿੱਚ ਹੈਸ਼ਟੈਗ 2025 ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਇਹ ਪ੍ਰੋਜੈਕਟ 2025 ਤੱਕ ਪੂਰਾ ਹੋ ਜਾਵੇਗਾ।
ਰੀਨਾ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਟੇਬਲ 'ਤੇ ਦੀਪ ਸਿੱਧੂ ਦੀ ਤਸਵੀਰ ਨਜ਼ਰ ਆ ਰਹੀ ਹੈ। ਉਸ ਤਸਵੀਰ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਕੈਪਸ਼ਨ 'ਚ ਲਿਖਿਆ, 'ਹਮੇਸ਼ਾ ਮੇਰੇ ਨਾਲ।'

ਹੋਰ ਪੜ੍ਹੋ: ਬਾਈਕ 'ਤੇ ਸ਼ਹਿਰ 'ਚ ਗੇੜੀ ਮਾਰਦੇ ਤੇ ਰੋਡ ਸਾਈਡ ਸਟ੍ਰੀਟ ਫੂਡ ਦਾ ਮਜ਼ਾ ਲੈਂਦੇ ਨਜ਼ਰ ਆਏ ਆਯੁਸ਼ਮਾਨ ਖ਼ੁਰਾਨਾ, ਵੇਖੋ ਵੀਡੀਓ
ਦੱਸਣਯੋਗ ਹੈ ਕਿ ਦੀਪ ਸਿੱਧੂ ਦੀ ਮੌਤ 15 ਫਰਵਰੀ 2022 ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਹੋ ਗਈ ਸੀ। ਜਦੋਂ ਉਹ ਆਪਣੀ ਗਰਲ ਫਰੈਂਡ ਰੀਨਾ ਦੇ ਨਾਲ ਦਿੱਲੀ ਤੋਂ ਬਠਿੰਡਾ ਆ ਰਿਹਾ ਸੀ। ਉਸ ਦੀ ਮੌਤ ਨੂੰ ਇੱਕ ਸਾਲ ਹੋ ਚੁੱਕਿਆ ਹੈ।
View this post on Instagram