ਦੀਪ ਸੁੱਖ ਦੇ 'ਤਾਰੀਫਾਂ' ਗਾਣੇ ਦੀਆਂ ਹੋ ਰਹੀਆਂ ਨੇ ਖੂਬ ਤਾਰੀਫਾਂ, ਦੇਖੋ ਵੀਡੀਓ

Written by  Aaseen Khan   |  February 08th 2019 12:40 PM  |  Updated: February 08th 2019 12:40 PM

ਦੀਪ ਸੁੱਖ ਦੇ 'ਤਾਰੀਫਾਂ' ਗਾਣੇ ਦੀਆਂ ਹੋ ਰਹੀਆਂ ਨੇ ਖੂਬ ਤਾਰੀਫਾਂ, ਦੇਖੋ ਵੀਡੀਓ

ਦੀਪ ਸੁੱਖ ਦੇ 'ਤਾਰੀਫਾਂ' ਗਾਣੇ ਦੀਆਂ ਹੋ ਰਹੀਆਂ ਨੇ ਖੂਬ ਤਾਰੀਫਾਂ, ਦੇਖੋ ਵੀਡੀਓ : ਪੰਜਾਬ ਦੇ ਨਾਮਵਰ ਗਾਇਕ ਦੀਪ ਸੁੱਖ ਆਪਣਾ ਨਵਾਂ ਗਾਣਾ ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਹੋ ਚੁੱਕੇ ਹਨ। ਗਾਣੇ ਦਾ ਨਾਮ ਹੈ ਤਾਰੀਫਾਂ ਜਿਸ 'ਚ ਦੀਪ ਸੁੱਖ ਆਪਣੇ ਪਿਆਰਿਆਂ ਦੀਆਂ ਕਾਫੀ ਤਾਰੀਫਾਂ ਕਰ ਰਹੇ ਹਨ। ਗਾਣੇ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ 'ਚ ਪਿਆਰ 'ਚ ਦੀਆਂ ਨੋਕਾਂ ਝੋਕਾਂ ਅਤੇ ਪਿਆਰ ਦਿਖਾਇਆ ਗਿਆ ਹੈ। ਗਾਣੇ ਦੇ ਬੋਲ ਗੀਤਕਾਰ ਕੰਮੂ ਵੱਲੋਂ ਲਿਖੇ ਗਏ ਹਨ।

ਗਾਣੇ ਨੂੰ ਸੰਗੀਤ ਦੀ ਮਾਲਾ 'ਚ ਪਰੋਇਆ ਹੈ ਬਲੈਕ ਵਾਇਰਸ ਹੋਰਾਂ ਨੇ। ਉੱਥੇ ਹੀ ਤਾਰੀਫਾਂ ਗਾਣੇ ਦਾ ਵੀਡੀਓ ਜਗਮੋਹਣ ਸਿੰਘ ਦੀ ਦੇਖ ਰੇਖ 'ਚ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਮਾਲਵਾ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਤਾਰੀਫਾਂ ਗਾਣੇ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ।

ਹੋਰ ਵੇਖੋ :ਧਮਕ ਬੇਸ ਇੱਕ ਵਾਰ ਫਿਰ ਪਵਾਉਣ ਆ ਰਿਹਾ ਹੈ ਮੁੱਖ ਮੰਤਰੀ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਦੀਪ ਸੁੱਖ ਦੇ ਗਾਣੇ ਤਾਰੀਫਾਂ ਦੀਆਂ ਉਹਨਾਂ ਦੇ ਸਰੋਤਿਆਂ ਵੱਲੋਂ ਵੀ ਖਾਸੀਆਂ ਤਾਰੀਫਾਂ ਹੋ ਰਹੀਆਂ ਹਨ। ਦੀਪ ਸੁੱਖ ਇਸ ਤੋਂ ਪਹਿਲਾਂ ਵੀ ਕਈ ਸੁਪਰਹਿੱਟ ਗਾਣੇ ਗਾ ਚੁੱਕੇ ਹਨ। ਜੱਟ ਪੱਟਿਆ ਗਿਆ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਏ ਦੀਪ ਸੁੱਖ ਦੇ ਸਾਰੇ ਗਾਣਿਆਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਉਹਨਾਂ ਦੇ ਗਾਣੇ ਡਾਇਲ ਨੂੰ ਵੀ ਖਾਸਾ ਪਸੰਦ ਕੀਤਾ ਗਿਆ ਸੀ ਜਿਸ ਨੂੰ ਯੂ ਟਿਊਬ 'ਤੇ ਹੁਣ ਤੱਕ 32 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network