ਗਾਇਕ ਦੀਪੇਸ਼ ਰਾਹੀ ਦਾ ਨਵਾਂ ਗੀਤ ‘DUMADUM MAST KALANDAR’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | January 08, 2021

ਪੰਜਾਬੀ ਗਾਇਕ ਦੀਪੇਸ਼ ਰਾਹੀ (Deepesh Rahi) ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।  ਜੀ ਹਾਂ ਉਹ ਆਪਣੀ ਮਿੱਠੀ ਆਵਾਜ਼ ‘ਚ  ‘ਦਮਾਦਮ ਮਸਤ ਕਲੰਦਰ’ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । inside photo of deepesh rahi new song ਹੋਰ ਪੜ੍ਹੋ : ਕ੍ਰਿਕੇਟਰ ਹਰਭਜਨ ਸਿੰਘ ਸਾਗ ਬਨਾਉਣ ‘ਚ ਆਪਣੀ ਮਾਂ ਦੀ ਮਦਦ ਕਰਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ
ਦਰਸ਼ਕ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਚੈਨਲ ਉੱਤੇ ਇਸ ਗੀਤ ਦਾ ਅਨੰਦ ਲੈ ਸਕਦੇ ਨੇ। ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਸੁਣ ਸਕਦੇ ਹੋ । deepesh rahi new song ਇਸ ਗੀਤ ਦੇ ਬੋਲ Traditional ਨੇ ਤੇ ਮਿਊਜ਼ਿਕ Surinder Bachan ਨੇ ਦਿੱਤਾ ਹੈ । ਵੀਡੀਓ ਨੂੰ Team PTC RECORDS ਵੱਲੋਂ ਤਿਆਰ ਕੀਤਾ ਗਿਆ ਹੈ । ਪੀਟੀਸੀ ਰਿਕਾਡਜ਼ ਦੇ ਨਵੇਂ ਗਾਇਕ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਲਈ ਹੱਲਾਸ਼ੇਰੀ ਦਿੰਦਾ ਹੈ । ਇਸ ਤੋਂ ਪਹਿਲਾਂ ਵੀ ਕਈ ਨਵੇਂ ਗਾਇਕਾਂ ਤੋਂ ਇਲਾਵਾ ਨਾਮੀ ਗਾਇਕ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ । ptc records latest song

0 Comments
0

You may also like