ਅਦਾਕਾਰਾ ਦੀਪਿਕਾ ਪਾਦੂਕੋਣ ਦਿਨ 'ਚ ਛੇ ਵਾਰ ਖਾਂਦੀ ਹੈ ਖਾਣਾ,ਡਾਈਟ ਚਾਰਟ ਆਇਆ ਸਾਹਮਣੇ

Written by  Shaminder   |  September 25th 2019 11:50 AM  |  Updated: September 25th 2019 11:50 AM

ਅਦਾਕਾਰਾ ਦੀਪਿਕਾ ਪਾਦੂਕੋਣ ਦਿਨ 'ਚ ਛੇ ਵਾਰ ਖਾਂਦੀ ਹੈ ਖਾਣਾ,ਡਾਈਟ ਚਾਰਟ ਆਇਆ ਸਾਹਮਣੇ

ਦੀਪਿਕਾ ਪਾਦੂਕੋਣ ਆਪਣੀ ਸਟਾਈਲਿਸ਼ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ । ਉਹ ਆਪਣੀ ਫਿੱਟਨੈੱਸ 'ਤੇ ਖ਼ਾਸ ਧਿਆਨ ਦਿੰਦੀ ਹੈ । ਇਸ ਦੇ ਨਾਲ ਹੀ ਉਹ ਖਾਣਪੀਣ ਦੀ ਵੀ ਬੇਹੱਦ ਸ਼ੁਕੀਨ ਹੈ । ਦੀਪਿਕਾ ਆਪਣੇ ਆਪ ਨੂੰ ਖੂਬਸੂਰਤ ਅਤੇ ਫਿੱਟ ਰੱਖਣ ਲਈ ਜਿੰਮ 'ਚ ਪਸੀਨਾ ਵਹਾਉਂਦੀ ਹੈ ਇਸ ਦੇ ਨਾਲ ਹੀ ਆਪਣੀ ਡਾਈਟ ਦਾ ਵੀ ਖ਼ਾਸ ਧਿਆਨ ਰੱਖਦੀ ਹੈ ।

deepika padukone के लिए इमेज परिणाम

ਮੀਡੀਆ ਰਿਪੋਰਟਸ ਮੁਤਾਬਿਕ ਦੀਪਿਕਾ ਫੂਡ ਲਵਰ ਹੈ ਅਤੇ ਖਾਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ ਪਰ ਫੂਡੀ ਹੋਣ ਦੇ ਨਾਲ-ਨਾਲ ਆਪਣੀ ਦਿੱਖ ਨੂੰ ਸਹੀ ਰੱਖਣ ਦਾ ਉਹ ਪੂਰਾ ਖ਼ਿਆਲ ਰੱਖਦੀ ਹੈ । ਦੀਪਿਕਾ ਦਿਨ ਦੀ ਸ਼ੁਰੂਆਤ ਇੱਕ ਗਿਲਾਸ ਕੋਸੇ ਪਾਣੀ ਦੇ ਨਾਲ ਕਰਦੀ ਹੈ ਜਿਸ 'ਚ ਉਹ ਨਿੰਬੂ ਅਤੇ ਸ਼ਹਿਦ ਦਾ ਇੱਕ ਚੱਮਚ ਪਾ ਕੇ ਪੀਂਦੀ ਹੈ ।

deepika padukone के लिए इमेज परिणाम

ਬ੍ਰੇਕਫਾਸਟ ਦੀ ਗੱਲ ਕਰੀਏ ਤਾਂ ਉਹ ਬ੍ਰੇਕਫਾਸਟ 'ਚ ਦੋ ਆਂਡੇ,ਦੋ ਬਦਾਮ,ਇੱਕ ਕੱਪ ਲੋ ਫੈਟ ਦੁੱਧ,ਦੋ ਇਡਲੀ,ਦੋ ਪਲੇਨ ਡੋਸਾ ਜਾਂ ਫਿਰ ਉਪਮਾ ਲੈਂਦੇ ਹਨ।ਦੁਪਹਿਰ ਦੇ ਖਾਣੇ 'ਚ ਉਹ ਫਲ ਲੈਂਦੇ ਨੇ ਅਤੇ ਲੰਚ 'ਚ ਉਹ ਘਰ ਦਾ ਬਣਿਆ ਖਾਣਾ ਦਾਲ ਰੋਟੀ,ਸਬਜ਼ੀ ਸਲਾਦ ਅਤੇ ਦਹੀ ਲੈਂਦੇ ਹਨ । ਸ਼ਾਮ ਨੂੰ ਸਨੈਕਸ 'ਚ ਦੀਪਿਕਾ ਫਿਲਟਰ ਕੌਫੀ,ਨਟਸ ਫਰੂਟਸ ਖਾਂਦੀ ਹੈ ।

deepika padukone के लिए इमेज परिणाम

ਇਸ ਦੇ ਨਾਲ ਹੀ ਖੁਦ ਨੂੰ ਤਰੋਤਾਜ਼ਾ ਰੱਖਣ ਲਈ ਉਹ ਨਾਰੀਅਲ ਪਾਣੀ ਜਾਂ ਫਿਰ ਫਰੂਟ ਜੂਸ ਲੈਂੇਦੇ ਹਨ । ਇਸ ਤੋਂ ਇਲਾਵਾ ਡੇਜ਼ਰਟ 'ਚ ਉਨ੍ਹਾਂ ਨੂੰ ਡਾਰਕ ਚਾਕਲੇਟ ਬੇਹੱਦ ਪਸੰਦ ਹੈ । ਇਸ ਤਰ੍ਹਾਂ ਉੁਹ ਆਪਣੇ ਕਿਰਦਾਰਾਂ ਮੁਤਾਬਕ ਆਪਣੇ ਡਾਈਟ ਚਾਰਟ 'ਚ ਬਦਲਾਅ ਕਰਦੇ ਰਹਿੰਦੇ ਨੇ ਪਰ ਦਿਨ 'ਚ ਛੇ ਵਾਰ ਉਹ ਛੋਟੇ ਛੋਟੇ ਮੀਲ ਲੈਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network