ਦੀਪਿਕਾ ਪਾਦੂਕੋਣ ਆਪਣੇ ਪੁਰਾਣੇ ਕੱਪੜੇ ਵੇਚਣ ਲਈ ਹੋਈ ਮਜ਼ਬੂਰ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Rupinder Kaler   |  October 11th 2019 04:12 PM  |  Updated: October 11th 2019 04:17 PM

ਦੀਪਿਕਾ ਪਾਦੂਕੋਣ ਆਪਣੇ ਪੁਰਾਣੇ ਕੱਪੜੇ ਵੇਚਣ ਲਈ ਹੋਈ ਮਜ਼ਬੂਰ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਦੀਪਿਕਾ ਪਾਦੂਕੋਣ ਹੁਣ ਆਪਣੇ ਕੱਪੜੇ ਵੇਚਣ ਜਾ ਰਹੀ ਹੈ । ਜੇਕਰ ਤੁਸੀਂ ਦੀਪਿਕਾ ਦੇ ਕੱਪੜਿਆਂ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਵੀ ਇਹ ਕੱਪੜੇ ਖਰੀਦ ਸਕਦੇ ਹੋ । ਦੀਪਿਕਾ ਆਪਣੇ ਪਸੰਦ ਦੇ ਕੱਪੜਿਆਂ ਨੂੰ ਆਪਣੀ ਵੈੱਬ ਸਾਈਟ ਤੇ ਵੇਚ ਰਹੀ ਹੈ ਤੇ ਕੋਈ ਵੀ ਇਸ ਵੈੱਬ ਸਾਈਟ ਤੇ ਜਾ ਕੇ ਦੀਪਿਕਾ ਦੇ ਕੱਪੜਿਆਂ ਨੂੰ ਖਰੀਦ ਸਕਦਾ ਹੈ । ਇਸ ਸਭ ਦੀ ਜਾਣਕਾਰੀ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ ।

https://www.instagram.com/p/B3b-F-fnz3c/

ਇਸ ਵੀਡੀਓ ਰਾਹੀਂ ਦੀਪਿਕਾ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਕੱਪੜਿਆਂ ਨਾਲ ਜੋ ਵੀ ਪੈਸੇ ਇੱਕਠੇ ਹੋਣਗੇ ਉਹ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਦੇ ਇਲਾਜ਼ ਤੇ ਖਰਚ ਕੀਤੇ ਜਾਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਇੱਕ ਸੰਸਥਾ ਦੇ ਨਾਲ ਜੁੜੀ ਹੋਈ ਹੈ ਜਿਹੜੀ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਦੀ ਮਦਦ ਕਰਦੀ ਹੈ ।

https://twitter.com/DeepikaPFC/status/1182393978408374281

ਦੀਪਿਕਾ ਨੇ ਇੱਕ ਹੋਰ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਫੌਨ ਕਾਲ ਰਾਹੀਂ ਪਤਾ ਲੱਗਾ ਹੈ ਕਿ ਉਸ ਦੇ ਕੱਪੜਿਆਂ ਦੀ ਅਲਮਾਰੀ ਕੁਝ ਹੀ ਘੰਟਿਆਂ ਵਿੱਚ ਖਾਲੀ ਹੋ ਗਈ ਹੈ । ਇਸ ਲਈ ਉਹ ਛੇਤੀ ਹੀ ਕੁਝ ਹੋਰ ਕੱਪੜੇ ਵੇਚਣ ਲਈ ਲੈ ਕੇ ਆਵੇਗੀ ।

https://www.instagram.com/p/By4oTD0nTXM/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network