ਦੀਪਿਕਾ ਪਾਦੂਕੋਣ ਨੇ ਮੁੰਬਈ ਅਕੈਡਮੀ ਆਫ ਮੂਵਿੰਗ ਇਮੇਜ ਦੇ ਚੇਅਰਪਰਸਨ ਅਹੁਦੇ ਤੋਂ ਦਿੱਤਾ ਅਸਤੀਫ਼ਾ

written by Rupinder Kaler | April 12, 2021 06:20pm

ਦੀਪਿਕਾ ਪਾਦੂਕੋਣ ਨੇ ਮੁੰਬਈ ਅਕੈਡਮੀ ਆਫ ਮੂਵਿੰਗ ਇਮੇਜ ਦੇ ਚੇਅਰਪਰਸਨ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ।ਐੱਮਏਐੱਮਆਈ ਇਕ ਜਨਤਕ ਟਰੱਸਟ ਹੈ ਜੋ ਮੁੰਬਈ ’ਚ ਹਰ ਸਾਲ ਅੰਤਰਰਾਸ਼ਟਰੀ ਫਿਲਮ ਸਮਾਗਮ ਦਾ ਪ੍ਰਬੰਧ ਕਰਵਾ ਰਿਹਾ ਹੈ।

Deepika Padukone image from Deepika Padukone's instagram

ਹੋਰ ਪੜ੍ਹੋ :

ਅਫ਼ਸਾਨਾ ਖ਼ਾਨ ਤੇ ਸਾਜ ਨੇ ਇੱਕ ਦੂਜੇ ਲਈ ਗੁਦਵਾਇਆ ਟੈਟੂ

image from Deepika Padukone's instagram

ਦੀਪਿਕਾ ਨੇ ਦੱਸਿਆ ਕਿ ਆਪਣੇ ਕਰੀਅਰ ’ਚ ਆਉਣ ਵਾਲੇ ਕੰਮ ਦੇ ਚੱਲਦਿਆਂ ਉਹ ਐੱਮਏਐੱਮਆਈ ਦੇ ਚੇਅਰਪਰਸਨ ਤੋਂ ਅਸਤੀਫਾ ਦੇ ਰਹੀ ਹੈ। ਨਾਲ ਹੀ ਉਮੀਦ ਹੈ ਕਿ ਇਸ ਟਰੱਸਟ ਨੂੰ ਉਨ੍ਹਾਂ ਤੋਂ ਬਿਹਤਰ ਕੋਈ ਹੋਰ ਸੰਭਾਲ ਸਕਦਾ ਹੈ। ਇਕ ਕਲਾਕਾਰ ਦੇ ਰੂਪ ’ਚ ਇਹ ਦੁਨੀਆ ਭਰ ਤੋਂ ਸਿਨੇਮਾ ਤੇ ਪ੍ਰਤੀਭਾ ਨੂੰ ਇਕੱਠਾ ਮੁੰਬਈ ’ਚ ਲਿਆਉਣ ਲਈ ਹੈ। ਇਹ ਮੇਰਾ ਦੂਸਰਾ ਘਰ ਸੀ।


ਦੀਪਿਕਾ ਪਾਦੂਕੋਣ ਨੇ ਨੋਟ ’ਚ ਅੱਗੇ ਲਿਖਿਆ, ਹਾਲਾਂਕਿ, ਮੈਨੂੰ ਅਹਿਸਾਸ ਹੋਇਆ ਹੈ ਕਿ ਇਨ੍ਹੀਂ ਦਿਨੀਂ ਆਪਣੇ ਕੰਮ ਨੂੰ ਦੇਖਦੇ ਹੋਏ ਮੈਂ ਐੱਮਐੱਮਆਈ ਨੂੰ ਲੋੜੀਂਦਾ ਧਿਆਨ ਦੇਣ ’ਚ ਅਸਮਰਥ ਹਾਂ। ਸੋਸ਼ਲ ਮੀਡੀਆ ’ਤੇ ਦੀਪਿਕਾ ਪਾਦੂਕੋਣ ਦਾ ਇਹ ਪੋਸਟ ਵਾਇਰਲ ਹੋ ਰਿਹਾ ਹੈ।

You may also like