Advertisment

ਦੀਪਿਕਾ ਪਾਦੂਕੋਣ ਕਦੇ ਵੀ ਉਸ ਬੰਦੇ ਨਾਲ ਕੰਮ ਨਹੀਂ ਕਰੇਗੀ, ਜਿਸ 'ਤੇ ਲੱਗੇ ਹੋਣ ਇਹ ਇਲਜ਼ਾਮ 

author-image
By Rupinder Kaler
New Update
ਦੀਪਿਕਾ ਪਾਦੂਕੋਣ ਕਦੇ ਵੀ ਉਸ ਬੰਦੇ ਨਾਲ ਕੰਮ ਨਹੀਂ ਕਰੇਗੀ, ਜਿਸ 'ਤੇ ਲੱਗੇ ਹੋਣ ਇਹ ਇਲਜ਼ਾਮ 
Advertisment
ਦਮਦਾਰ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਅਸਲ ਜ਼ਿੰਦਗੀ ਵਿੱਚ ਵੀ ਦਮਦਾਰ ਹੈ । ਏਨੀਂ ਦਿਨੀਂ ਉਹ ਆਪਣੇ ਇੱਕ ਬਿਆਨ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਉਹਨਾਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਅਜਿਹੇ ਸਖਸ਼ ਨਾਲ ਫ਼ਿਲਮਾਂ ਵਿੱਚ ਕੰਮ ਨਹੀਂ ਕਰੇਗੀ ਜਿਸ 'ਤੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲੱਗਿਆ ਹੋਵੇ।ਦੀਪਿਕਾ ਨੇ ਇਸ ਦਾ ਐਲਾਨ ਆਪਣੇ ਪ੍ਰਸ਼ੰਸਕਾਂ ਲਈ ਕੀਤਾ ਹੈ । https://www.instagram.com/p/B0bGIJOgDAR/ ਦਰਅਸਲ ਕੁਝ ਦਿਨ ਪਹਿਲਾਂ ਦੀਪਿਕਾ ਨੇ ਡਾਇਰੈਕਟਰ ਲਵ ਰੰਜਨ ਦੀ ਇੱਕ ਫ਼ਿਲਮ ਸਾਈਨ ਕੀਤੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਲਵ ਰੰਜਨ ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗ ਚੁੱਕੇ ਹਨ । ਜਿਸ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਸੀ ਕਿ ਦੀਪਿਕਾ ਇਸ ਤਰ੍ਹਾਂ ਦੇ ਬੰਦੇ ਨਾਲ ਕੰਮ ਕਿਵੇਂ ਕਰ ਸਕਦੀ ਹੈ । https://www.instagram.com/p/BzFMrP3A5cP/ ਇਸ ਸਭ ਤੋਂ ਬਾਅਦ ਦੀਪਿਕਾ ਨੇ ਇਹ ਬਿਆਨ ਜਾਰੀ ਕੀਤਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਦੀ ਛੇਤੀ ਹੀ ਫ਼ਿਲਮ ਛਪਾਕ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਉਹ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ । ਇਸ ਫ਼ਿਲਮ ਨੂੰ ਮੇਘਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਹੈ । https://www.instagram.com/p/Bxig5mgAp2E/
Advertisment

Stay updated with the latest news headlines.

Follow us:
Advertisment
Advertisment
Latest Stories
Advertisment