ਅਮਰੀਕਾ ਦੇ ਟਾਈਮਜ਼ ਸਕੁਏਅਰ ’ਤੇ ਮੰਜੇ ਡਾਹ ਕੇ ਖੇਤੀ ਬਿੱਲਾਂ ਦਾ ਕੀਤਾ ਗਿਆ ਵਿਰੋਧ, ਵੀਡੀਓ ਵਾਇਰਲ

written by Rupinder Kaler | July 20, 2021

ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਲਗਤਾਰ ਜਾਰੀ ਹੈ । ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਤਰ੍ਹਾਂ ਦਾ ਬਲ ਵਰਤ ਰਹੀ ਹੈ । ਕਿਸਾਨਾਂ ਤੇ ਲਾਠੀਆਂ ਚਲਾਈਆਂ ਜਾ ਰਹੀਆਂ, ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ । ਪਰ ਇਸ ਦੇ ਬਾਵਜੂਦ ਪਿਛਲੇ ਅੱਠ ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਡਟੇ ਹੋਏ ਹਨ ।

Pic Courtesy: Instagram

ਹੋਰ ਪੜ੍ਹੋ :

ਮੀਂਹ ਨੇ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਹਰ ਤਰ੍ਹਾਂ ਦੀ ਮੁਸ਼ਕਿਲ ਦੇ ਬਾਵਜੂਦ ਹੌਂਸਲੇ ਬੁਲੰਦ

Pic Courtesy: Instagram

ਇਹੀ ਨਹੀਂ ਕਿਸਾਨਾਂ ਦੇ ਹੱਕ ਵਿੱਚ ਵਿਦੇਸ਼ਾਂ ਵਿੱਚ ਵੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਇਸੇ ਤਰ੍ਹਾਂ ਦੀ ਇੱਕ ਵੀਡੀਓ ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

Pic Courtesy: Instagram

ਇਹ ਵੀਡੀਓ ਅਮਰੀਕਾ ਦੇ ਟਾਈਮਜ਼ ਸਕੁਏਅਰ ਦੀ ਹੈ ਜਿੱਥੇ ਭਾਰਤ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਰਾਤ ਅਸਮਾਨ ਹੇਠ ਸੌਂ ਕੇ ਰੋਸ ਜਤਾਇਆ ਜਾ ਰਿਹਾ ਹੈ । ਇਹ ਪਹਿਲਾ ਮੌਕਾ ਹੈ ਜਦੋਂ ਟਾਈਮਜ਼ ਸੁਕੇਅਰ ਤੇ ਕਿਸੇ ਪੰਜਾਬੀ ਨੇ ਮੰਜੇ ਡਾਹ ਕੇ ਧਰਨਾ ਦਿੱਤਾ ਹੋਵੇ ।

0 Comments
0

You may also like