ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਸ ਕੁੜੀ ਨੇ 5 ਮਹੀਨਿਆਂ ਦੀ ਪੈਂਨਸ਼ਨ, ਲੋਕਾਂ ਦੀ ਮਦਦ ਲਈ ਕੀਤੀ ਦਾਨ, ਸੋਨੂੰ ਸੂਦ ਨੇ ਭਾਵੁਕ ਹੋ ਕੇ ਕੀਤਾ ਟਵੀਟ

written by Rupinder Kaler | May 15, 2021

ਲੋਕਾਂ ਦੀ ਮਦਦ ਕਰਨ ਵਿੱਚ ਅਦਾਕਾਰਾ ਸੋਨੂੰ ਸੂਦ ਜ਼ਰਾ ਵੀ ਦੇਰ ਨਹੀਂ ਕਰਦੇ, ਉਹਨਾਂ ਦਾ ਇਹ ਜਨੂੰਨ ਦੇਖਦੇ ਹੀ ਬਣਦਾ ਹੈ । ਸੋਨੂੰ ਦੇ ਇਸ ਜ਼ਜਬੇ ਨੂੰ ਦੇਖ ਕੇ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ । ਹਾਲ ਹੀ ਵਿੱਚ ਇੱਕ ਔਰਤ ਨੇ ਸੋਨੂੰ ਸੂਦ ਦੀ ਫਾਊਡੇਸ਼ਨ ਨੂੰ 15 ਹਜ਼ਾਰ ਰੁਪਏ ਦਾਨ ਕੀਤੇ ਹਨ । ਜਿਸ ਦੀ ਜਾਣਕਾਰੀ ਸੋਨੂੰ ਨੇ ਇੱਕ ਟਵੀਟ ਕਰਕੇ ਦਿੱਤੀ ਹੈ ।

Pic Courtesy: twitter
ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ
Pic Courtesy: twitter
ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਔਰਤ ਨੇ ਸੋਨੂੰ ਸੂਦ ਫਾਉਂਡੇਸ਼ਨ ਵਿਚ 15,000 ਰੁਪਏ ਦਾਨ ਕੀਤੇ ਹਨ । ਸੋਨੂੰ ਨੇ ਟਵੀਟ ਕਰਦੇ ਹੋਏ ਲਿਖਿਆ-' ਬੋਡੂ ਨਾਗਾ ਲਕਸ਼ਮੀ ਨਾਮ ਦੀ ਲੜਕੀ ਅੱਖਾਂ ਤੋਂ ਵੇਖ ਨਹੀਂ ਸਕਦੀ। ਆਂਧਰਾ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਲਕਸ਼ਮੀ ਨੇ ਸੂਦ ਫਾਉਂਡੇਸ਼ਨ ਨੂੰ 15,000 ਰੁਪਏ ਦਾਨ ਕੀਤੇ ਹਨ। ਇਹ ਰਕਮ ਉਸਦੀ ਪੰਜ ਮਹੀਨੇ ਦੀ ਪੈਨਸ਼ਨ ਹੈ। ਉਹ ਮੇਰੇ ਲਈ ਸਭ ਤੋਂ ਅਮੀਰ ਭਾਰਤੀ ਹੈ। ਕਿਸੇ ਦੇ ਦੁੱਖ ਨੂੰ ਵੇਖਣ ਲਈ ਅੱਖਾਂ ਦੀ ਜਰੂਰਤ ਨਹੀਂ ਹੁੰਦੀ। ਉਹ ਅਸਲੀ ਹੀਰੋ ਹੈ।

0 Comments
0

You may also like