ਕੀ ਆਰ ਨੇਤ ਦੀ ਵੀ ਹੋਵੇਗੀ ਫ਼ਿਲਮਾਂ 'ਚ ਐਂਟਰੀ ? ਦੇਵ ਖਰੌੜ ਨੇ ਸਾਂਝੀ ਕੀਤੀ ਇਹ ਤਸਵੀਰ

Written by  Aaseen Khan   |  November 14th 2019 01:41 PM  |  Updated: November 14th 2019 01:41 PM

ਕੀ ਆਰ ਨੇਤ ਦੀ ਵੀ ਹੋਵੇਗੀ ਫ਼ਿਲਮਾਂ 'ਚ ਐਂਟਰੀ ? ਦੇਵ ਖਰੌੜ ਨੇ ਸਾਂਝੀ ਕੀਤੀ ਇਹ ਤਸਵੀਰ

ਪੰਜਾਬੀ ਸਿਨੇਮਾ ਸਮੇਂ ਦੇ ਨਾਲ ਨਾਲ ਆਪਣੀ ਸਾਖ ਵੀ ਵਧਾ ਰਿਹਾ ਹੈ। ਜਿੱਥੇ ਹੁਣ ਵੱਖ ਵੱਖ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਫ਼ਿਲਮਾਂ ਬਣ ਰਹੀਆਂ ਹਨ ਉੱਥੇ ਨਵੇਂ ਟੈਲੇਂਟ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ। ਪੰਜਾਬੀ ਗਾਇਕਾਂ 'ਚ ਅਦਾਕਾਰੀ ਦਾ ਰੁਝਾਨ ਆਮ ਹੋ ਗਿਆ ਹੈ। ਜਿੱਥੇ ਕਈ ਗਾਇਕਾਂ ਨੂੰ ਤਾਂ ਅਦਾਕਾਰੀ 'ਚ ਕਾਮਯਾਬੀ ਮਿਲੀ ਹੈ ਤੇ ਦਰਸ਼ਕਾਂ ਦਾ ਵੀ ਦਿਲ ਜਿੱਤਿਆ ਹੈ ਉੱਥੇ ਹੀ ਬਹੁਤ ਸਾਰੇ ਅਜਿਹੇ ਗਾਇਕ ਹਨ ਜਿੰਨ੍ਹਾਂ ਨੂੰ ਫ਼ਿਲਮਾਂ 'ਚ ਮਕਬੂਲੀਅਤ ਨਹੀਂ ਮਿਲੀ।

 

View this post on Instagram

 

With R nait bai..coming together in ZAKHMI 7/02/2020 ?

A post shared by Dev Kharoud (@dev_kharoud) on

ਹੁਣ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਇੱਕ ਹੋਰ ਗਾਇਕ ਪਰਦੇ 'ਤੇ ਨਜ਼ਰ ਆਵੇ ਜਿਸ ਦਾ ਨਾਮ ਹੈ ਆਰ ਨੇਤ। ਡਿਫਾਲਟਰ, ਦੱਬਦਾ ਕਿੱਥੇ ਸਟਰਗਲਰ ਅਤੇ ਲੁਟੇਰਾ ਵਰਗੇ ਗਾਣਿਆਂ ਨਾਲ ਵੱਖਰੀ ਪਹਿਚਾਣ ਬਨਾਉਣ ਵਾਲਾ ਗਾਇਕ ਆਰ ਨੇਤ ਹੁਣ ਫ਼ਿਲਮਾਂ 'ਚ ਵੀ ਨਜ਼ਰ ਆ ਸਕਦਾ ਹੈ ਜਿਸ ਦਾ ਅੰਦਾਜ਼ਾ ਦੇਵ ਖਰੌੜ ਵੱਲੋਂ ਸਾਂਝੀ ਕੀਤੀ ਤਸਵੀਰ ਤੋਂ ਲਗਾਇਆ ਜਾ ਰਿਹਾ ਹੈ।

ਦੇਵ ਖਰੌੜ ਨੇ ਆਰ ਨੇਤ ਨਾਲ ਤਸਵੀਰ ਸਾਂਝੀ ਕਰ ਲਿਖਿਆ,'ਆਰ ਨੇਤ ਬਾਈ, ਇਕੱਠੇ ਆ ਰਹੇ ਹਾਂ 'ਜ਼ਖਮੀ' 7-2-2020'। ਫੈਨਸ ਵੱਲੋਂ ਵੀ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਆਰ ਨੇਤ ਵੀ ਹੁਣ ਫ਼ਿਲਮਾਂ 'ਚ ਐਂਟਰੀ ਕਰਨ ਵਾਲਾ ਹੈ।

ਹੋਰ ਵੇਖੋ : ਬਾਲ ਦਿਵਸ ‘ਤੇ ਪੰਜਾਬੀ ਗਾਇਕ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ,ਬਾਲੀਵੁੱਡ ‘ਚ ਵੀ ਚੱਲਦਾ ਹੈ ਨਾਮ,ਪਛਾਣੋ ?

 

View this post on Instagram

 

dso ji phr kive lgya ZAKHMI 7/02/2020 @anchalsinghofficial @binnudhillons @munishomjee @omjeegroup

A post shared by Dev Kharoud (@dev_kharoud) on

ਦੇਵ ਖਰੌੜ ਦੀ ਇਸ ਫ਼ਿਲਮ ਦੀ ਗੱਲ ਕਰੀਏ ਤਾਂ ’ਜ਼ਖਮੀ’ ਟਾਈਟਲ ਹੇਠ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਇੰਦਰਪਾਲ ਦੀ ਹੀ ਕਹਾਣੀ ਤੇ ਸਕਰੀਨਪਲੇਅ ਹੈ। ਹੁਣ ਦੇਖਣਾ ਹੋਵੇਗਾ ਆਰ ਨੇਤ ਐਕਟਿੰਗ ਕਰਦੇ ਹਨ ਜਾਂ ਫਿਰ ਫ਼ਿਲਮ ਲਈ ਕੋਈ ਗੀਤ ਲੈ ਕੇ ਆਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network