ਦੇਵ ਖਰੌੜ ਬਹੁਚਰਚਿਤ ਕਤਲ ਕਾਂਡ ਜੱਸੀ ਸਿੱਧੂ ਦੀ ਪੂਰੀ ਕਹਾਣੀ ਕਰਨਗੇ ਵੱਡੇ ਪਰਦੇ 'ਤੇ ਉਜਾਗਰ

written by Aaseen Khan | January 28, 2019

ਦੇਵ ਖਰੌੜ ਬਹੁਚਰਚਿਤ ਕਤਲ ਕਾਂਡ ਜੱਸੀ ਸਿੱਧੂ ਦੀ ਪੂਰੀ ਕਹਾਣੀ ਕਰਨਗੇ ਵੱਡੇ ਪਰਦੇ 'ਤੇ ਉਜਾਗਰ : ਡਾਕੂਆਂ ਦੇ ਮੁੰਡੇ ਤੋਂ ਲੈ ਕੇ ਰੁਪਿੰਦਰ ਗਾਂਧੀ ਦੀ ਜ਼ਿੰਦਗੀ ਨੂੰ ਸਿਨੇਮਾ ਦੇ ਜ਼ਰੀਏ ਦਰਸ਼ਕਾਂ ਅੱਗੇ ਪੇਸ਼ ਕਰਨ ਵਾਲੇ ਦੇਵ ਖਰੌੜ ਸੱਚੀਆਂ ਘਟਨਾਵਾਂ 'ਤੇ ਬਣਨ ਵਾਲੀਆਂ ਫ਼ਿਲਮਾਂ 'ਚ ਮੇਕਰਜ਼ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਦੇਵ ਖਰੌੜ ਖੁਦ ਵੀ ਚੰਗੀਆਂ ਕਹਾਣੀਆਂ ਅਤੇ ਚੰਗੇ ਮੁੱਦਿਆਂ 'ਤੇ ਬਣਨ ਵਾਲੀਆਂ ਫ਼ਿਲਮਾਂ ਦੀ ਚੋਣ ਕਰ ਰਹੇ ਹਨ। ਹੁਣ ਇੱਕ ਵਾਰ ਫਿਰ ਦੇਵ ਖਰੌੜ ਜੱਸੀ ਸਿੱਧੂ ਦੀ ਜਿੰਦਗੀ 'ਤੇ ਫਿਲਮ ਬਣਾਉਣ ਜਾ ਰਹੇ ਹਨ।


ਜੱਸੀ ਸਿੱਧੂ ਕਤਲ ਕਾਂਡ ਪੰਜਾਬ ਦਾ ਕਾਫੀ ਨਾਮੀ ਕਤਲ ਕੇਸ ਹੈ ਜਿਸ 'ਚ ਕੈਨੇਡਾ ਦੀ ਰਹਿਣ ਵਾਲੀ ਲੜਕੀ ਜੱਸੀ ਸਿੱਧੂ ਨੂੰ ਉਸ ਦੀ ਮਾਂ ਅਤੇ ਮਾਮਾ ਨੇ ਝੂਠੀ ਸ਼ਾਨ ਦੇ ਚਲਦਿਆਂ ਮਰਵਾ ਦਿੱਤਾ ਸੀ। ਕੁਝ ਦਿਨ ਪਹਿਲਾਂ ਜੱਸੀ ਸਿੱਧੂ ਕਤਲ ਦੇ ਦੋਸ਼ੀ ਉਸ ਦੇ ਮਾਮਾ ਅਤੇ ਮਾਂ ਨੂੰ ਕੈਨੇਡਾ ਦੀ ਕੋਰਟ ਨੇ ਭਾਰਤ ਪੁਲਿਸ ਦੇ ਹਵਾਲੇ ਕੀਤਾ ਹੈ। ਇਹ ਪੂਰਾ ਮਾਮਲਾ ਕੀ ਇਹ ਤੁਹਾਨੂੰ ਵਿਸਤਾਰ 'ਚ ਦੱਸ ਦੇ ਹਾਂ।

Dev khraud doing a movie on Jassi Sidhu Murder Case Jassi Sidhu Murder Case

ਸੰਨ 2000 ’ਚ ਅਣਖ ਦੀ ਖਾਤਰ ਕੈਨੇਡਾ 'ਚ ਜੰਮੀ ਜਸਵਿੰਦਰ ਸਿੱਧੂ ਉਰਫ ਜੱਸੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਕਿਉਂਕਿ ਉਸਨੇ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ ਸੁਖਵਿੰਦਰ ਸਿੰਘ ਸਿੱਧੂ ਉਰਫ ਮਿੱਠੂ ਨਾਲ ਵਿਆਹ ਕਰਵਾ ਲਿਆ ਸੀ।ਕਿਉਂਕਿ ਮਿੱਠੂ ਉਸ ਸਮੇਂ ਇੱਕ ਆਟੋ ਚਾਲਕ ਸੀ ਜਿਸ ਦੇ ਚਲਦਿਆਂ ਜੱਸੀ ਦੇ ਪਰਿਵਾਰ ਨੂੰ ਇਹ ਗੱਲ ਹਾਜ਼ਮ ਨਹੀਂ ਆਈ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ 'ਤੇ ਕਤਲ ਦੇ ਦੋਸ਼ ਲੱਗੇ ਅਤੇ ਉਹ ਕੈਨੇਡੀਅਨ ਨਾਗਰਿਕ ਹੋਣ ਕਾਰਨ 19 ਸਾਲ ਬਚੇ ਰਹੇ।

Dev khraud doing a movie on Jassi Sidhu Murder Case Jassi Sidhu Murder Case

1996 'ਚ ਕੈਨੇਡਾ ਰਹਿੰਦੀ ਜੱਸੀ ਸਿੱਧੂ ਭਾਰਤ ਆਈ ਸੀ ,ਅਤੇ ਪੰਜਾਬ 'ਚ ਉਹਨਾਂ ਦੀ ਮੁਲਾਕਾਤ ਮਿੱਠੂ ਨਾਲ ਹੋਈ ਜਿਸ ਤੋਂ ਬਾਅਦ ਦੋਨਾਂ ਨੂੰ ਪਿਆਰ ਹੋ ਗਿਆ। ਇਸ ਤੋਂ ਬਾਅਦ ਜੱਸੀ 1999 'ਚ ਮੁੜ ਭਾਰਤ ਦੀ ਫੇਰੀ ਤੇ ਆਈ ਜਿਸ ਦੌਰਾਨ ਉਸ ਨੇ ਮਿੱਠੂ ਨਾਲ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ ਉਸ ਦੇ ਪਰਿਵਾਰ ਨੂੰ ਮੰਜੂਰ ਨਾ ਹੋਇਆ। ਅਤੇ ਜੱਸੀ ਦੀ ਮਾਂ ਅਤੇ ਮਾਮਾ ਨੇ 2000 'ਚ ਜੱਸੀ ਅਤੇ ਮਿੱਠੂ ਨੂੰ ਮਾਰਨ ਦੀ ਸਫਾਰੀ ਦੇ ਦਿੱਤੀ। ਜੱਸੀ ਸਿੱਧੂ ਅਤੇ ਮਿੱਠੂ 'ਤੇ ਜਾਨਲੇਵਾ ਹਮਲਾ ਹੋਇਆ ਜਿਸ 'ਚ ਮਿੱਠੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਜੱਸੀ ਨੂੰ ਅਗਵਾ ਕਰ ਲਿਆ ਗਿਆ। ਅਗਲੇ ਦਿਨ ਜੱਸੀ ਦੀ ਲਾਸ਼ ਨਹਿਰ ਦੇ ਕਿਨਾਰੇ ਮਿਲੀ।

ਹੋਰ ਵੇਖੋ :ਫਰਵਰੀ ਮਹੀਨੇ ‘ਚ ਹੋਵੇਗੀ ਇਹਨਾਂ ਪੰਜਾਬੀ ਫ਼ਿਲਮਾਂ ‘ਚ ਜ਼ਬਰਦਸਤ ਟੱਕਰ, ਜਾਣੋ ਰਿਲੀਜ਼ ਡੇਟਜ਼

Dev khraud doing a movie on Jassi Sidhu Murder Case Jassi Sidhu Murder Case

ਪੁਲਿਸ ਨੇ ਇਸ ਕੇਸ ਨੂੰ ਆਨਰ ਕਿਲਿੰਗ ਦੇ ਤੌਰ 'ਤੇ ਦਰਜ ਕੀਤਾ ਸੀ। ਹੁਣ ਜੱਸੀ ਸਿੱਧੂ ਦੀ ਮਾਂ ਅਤੇ ਮਾਮਾ ਨੂੰ ਭਾਰਤੀ ਪੁਲਿਸ ਨੇ ਰਿਮਾਂਡ 'ਤੇ ਲੈ ਲਿਆ ਹੈ ਅਤੇ ਉਮੀਦ ਹੈ ਕਿ ਲੱਗਭੱਗ 19 ਸਾਲਾਂ ਬਾਅਦ ਜੱਸੀ ਨੂੰ ਇਨਸਾਫ ਮਿਲੇਗਾ। ਉਸ ਦਾ ਪਤੀ ਮਿੱਠੂ ਜੱਸੀ ਦਾ ਕੇਸ ਹੁਣ ਤੱਕ ਲੜ ਰਿਹਾ ਹੈ। ਇਹ ਸਾਰੀ ਕਹਾਣੀ ਦੇਵ ਖਰੌੜ ਹੁਣ ਜਲਦ ਵੱਡੇ ਪਰਦੇ 'ਤੇ ਦਿਖਾਉਣ ਜਾ ਰਹੇ ਹਨ। ਫਿਲਮ ਨੂੰ ਮਨਦੀਪ ਬੈਨੀਪਾਲ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਰਵਨੀਤ ਕੌਰ ਚਾਹਲ ਅਤੇ ਰਾਜੇਸ਼ ਕੇ.ਅਰੋੜਾ।

You may also like