ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਦੇਵ ਖਰੌੜ ਦੀ ਫ਼ਿਲਮ ‘ਬਾਈ ਜੀ ਕੁੱਟਣਗੇ’, ਮੋਸ਼ਨ ਪੋਸਟਰ ਹੋਇਆ ਰਿਲੀਜ਼

written by Shaminder | July 29, 2022

ਫ਼ਿਲਮ 'ਬਾਈ ਜੀ ਕੁੱਟਣਗੇ'  ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ । ਜਿਸ ‘ਚ ਦੇਵ ਖਰੌੜ (Dev Kharoud) ਦਾ ਖੌਫ ਹਰ ਕਿਸੇ ਦੇ ਚਿਹਰੇ ‘ਤੇ ਵੇਖਣ ਨੂੰ ਮਿਲ ਰਿਹਾ ਹੈ । ਇਹ ਫ਼ਿਲਮ 19 ਅਗਸਤ ਨੂੰ ਰਿਲੀਜ਼ ਹੋਵੇਗੀ ਅਤੇ ਇਸ ਫ਼ਿਲਮ ਦਾ ਟ੍ਰੇਲਰ 1 ਅਗਸਤ ਨੂੰ ਜਾਰੀ ਹੋਵੇਗਾ । ਫ਼ਿਲਮ ‘ਚ ਹਰਨਾਜ਼ ਸੰਧੂ ਪਹਿਲੀ ਵਾਰ ਅਦਾਕਾਰੀ ਕਰਦੀ ਦਿਖਾਈ ਦੇਵੇਗੀ ।

dev kharuad , image From motion poster

ਹੋਰ ਪੜ੍ਹੋ : ‘Shareek 2’ ਫ਼ਿਲਮ ਦਾ ਨਵਾਂ ਗੀਤ ‘Piche Piche Jatt’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਦੇਵ ਖਰੌੜ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ

ਇਸ ਫ਼ਿਲਮ ‘ਚ ਹਰਨਾਜ਼ ਸੰਧੂ ਦੇ ਨਾਲ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਲੀਡ ਰੋਲ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦੇਵ ਖਰੌੜ ਇਸ ਵਾਰ ਐਕਸ਼ਨ ਦੇ ਨਾਲ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਗੁਰਪ੍ਰੀਤ ਘੁੱਗੀ, ਉਪਸਨਾ ਸਿੰਘ ਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

harnaaz sandhu

ਹੋਰ ਪੜ੍ਹੋ : ਦੇਵ ਖਰੌੜ ਤੇ ਜਪਜੀ ਖਹਿਰਾ ਹੋਏ ਭਾਵੁਕ, ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ

ਇਸ ਫ਼ਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਉਪਸਨਾ ਸਿੰਘ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੋਵੇਗੀ।ਇਸ ਤੋਂ ਪਹਿਲਾਂ ਦੇਵ ਖਰੌੜ ਕਈ ਫ਼ਿਲਮਾਂ ‘ਚ ਇਸ ਤਰ੍ਹਾਂ ਦੇ ਦਮਦਾਰ ਕਿਰਦਾਰ ਨਿਭਾ ਚੁੱਕੇ ਹਨ ।

upasana Singh

ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਬਲੈਕੀਆ ਫ਼ਿਲਮ ‘ਚ ਵੀ ਉਨ੍ਹਾਂ ਦੇ ਕਿਰਦਾਰ ਦੀ ਬਹੁਤ ਸ਼ਲਾਘਾ ਹੋਈ ਸੀ । ਦਰਸ਼ਕਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇਸ ਫ਼ਿਲਮ ਦੀ ਖ਼ਾਸ ਗੱਲ ਹੈ ਕਿ ਫ਼ਿਲਮ ‘ਚ ਦੇਵ ਖਰੌੜ ਐਕਸ਼ਨ ਦੇ ਨਾਲ ਨਾਲ ਕਾਮੇਡੀ ਵੀ ਕਰਦੇ ਦਿਖਾਈ ਦੇਣਗੇ ।

 

View this post on Instagram

 

A post shared by Dev Kharoud (@dev_kharoud)

You may also like