ਦੇਵ ਖਰੌੜ 'ਡੀ.ਐੱਸ. ਦੇਵ' ਸ਼ੇਰ ਗਿੱਲ ਦੇ ਰੂਪ 'ਚ ਇਸ ਦਿਨ ਪਾਉਣਗੇ ਵੱਡੇ ਪਰਦੇ 'ਤੇ ਧੱਕ

Written by  Aaseen Khan   |  March 31st 2019 01:54 PM  |  Updated: March 31st 2019 01:54 PM

ਦੇਵ ਖਰੌੜ 'ਡੀ.ਐੱਸ. ਦੇਵ' ਸ਼ੇਰ ਗਿੱਲ ਦੇ ਰੂਪ 'ਚ ਇਸ ਦਿਨ ਪਾਉਣਗੇ ਵੱਡੇ ਪਰਦੇ 'ਤੇ ਧੱਕ

ਦੇਵ ਖਰੌੜ 'ਡੀ.ਐੱਸ. ਦੇਵ' ਸ਼ੇਰ ਗਿੱਲ ਦੇ ਰੂਪ 'ਚ ਇਸ ਦਿਨ ਪਾਉਣਗੇ ਵੱਡੇ ਪਰਦੇ 'ਤੇ ਧੱਕ : ਦੇਵ ਖਰੌੜ ਜਿਹੜੇ ਹਰ ਵਾਰ ਪੰਜਾਬੀ ਸਿਨੇਮਾ 'ਤੇ ਕੁਝ ਨਾ ਕੁਝ ਵੱਖਰਾ ਲੈ ਕੇ ਆਉਂਦੇ ਹਨ। ਹੁਣ ਤੱਕ ਗੈਂਗਸਟਰਾਂ ਦੀ ਲੁੱਕ 'ਚ ਤਾਂ ਦੇਵ ਖਰੌੜ ਹੋਰਾਂ ਨੂੰ ਬਹੁਤ ਵੇਖ ਲਿਆ ਹੈ ਪਰ ਹੁਣ ਬਹੁਤ ਜਲਦ ਉਹਨਾਂ ਨੂੰ 'ਡੀ.ਐੱਸ.ਪੀ. ਦੇ ਰੂਪ 'ਚ ਦੇਖਿਆ ਜਾਵੇਗਾ ਕਿਉਂਕਿ ਉਹਨਾਂ ਦੀ ਆਉਣ ਵਾਲੀ ਫਿਲਮ ਡੀ.ਐੱਸ.ਪੀ. ਦੇਵ ਦੀ ਰਿਲੀਜ਼ ਡੇਟ ਅਤੇ ਨਵਾਂ ਪੋਸਟਰ ਸਾਹਮਣੇ ਆ ਗਿਆ ਹੈ। ਪਹਿਲਾਂ ਖਬਰਾਂ ਸਨ ਕਿ ਦੇਵ ਖਰੌੜ ਦੀ ਇਹ ਫਿਲਮ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਹੁਣ ਫਿਲਮ ਦੀ ਆਫ਼ੀਸ਼ੀਅਲ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ ਫਿਲਮ 5 ਜੁਲਾਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

Dev Kharoud upcoming movie DSP Dev official release date and poster out DSP Dev

ਫਿਲਮ 'ਚ ਦੇਵ ਖਰੌੜ ਦਾ ਨਾਮ ਹੋਣ ਵਾਲਾ ਹੈ ਦੇਵ ਗਿੱਲ ਜੋ ਇਸ ਪੋਸਟਰ 'ਚ ਨਜ਼ਰ ਆ ਰਿਹਾ ਹੈ। ਕੁਝ ਦਿਨ ਪਹਿਲਾਂ ਫਿਲਮ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਸ ਫਿਲਮ ‘ਚ ਫੀਮੇਲ ਲੀਡ ਰਲ 'ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਹਿਰੀਨ ਕੌਰ ਪੀਰਜ਼ਾਦਾ। ਇਹਨਾਂ ਤੋਂ ਇਲਾਵਾ ਮਾਨਵ ਵਿਜ, ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮੋਹਿੰਦਰਾ, ਸ਼ਵਿੰਦਰ ਮਾਹਲ, ਅਤੇ ਤਰਸੇਮ ਪੌਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਉਲੀਕੀ ਹੈ ਗੁਰਪ੍ਰੀਤ ਭੁੱਲਰ ਹੋਰਾਂ ਨੇ ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਜਿਹੜੇ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਪਹਿਲਾਂ ਦੇ ਚੁੱਕੇ ਹਨ।ਵਾਈਟ ਹਿੱਲ ਵੱਲੋਂ ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ।

ਹੋਰ ਵੇਖੋ : 'ਬਲੈਕੀਆ' ਦਾ ਟੀਜ਼ਰ ਹੋਇਆ ਰਿਲੀਜ਼, ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ ਦੇਵ ਖਰੌੜ ਦਾ ਬੇਖੌਫ ਅੰਦਾਜ਼, ਦੇਖੋ ਵੀਡੀਓ

Dev Kharoud upcoming movie DSP Dev official release date and poster out DSP Dev

ਇਸ ਤੋਂ ਇਲਾਵਾ ਦੇਵ ਖਰੌੜ ਦੀ ਪੀਰੀਅਡ ਡਰਾਮਾ ਫਿਲਮ ਬਲੈਕੀਆ 26 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਬਲੈਕੀਆ ਦਾ ਟਰੇਲਰ 1 ਅਪ੍ਰੈਲ ਨੂੰ ਸਭ ਦੇ ਸਾਹਮਣੇ ਆ ਜਾਵੇਗਾ। ਡੀ.ਐੱਸ.ਪੀ. ਦੇਵ ਦੀ ਗੱਲ ਕਰੀਏ ਤਾਂ ਇਹ ਫਿਲਮ ਇੱਕ ਐਕਸ਼ਨ ਡਰਾਮਾ ਫਿਲਮ ਹੋਣ ਵਾਲੀ ਹੈ। ਬਲੈਕੀਆ ਤੋਂ ਬਾਅਦ ਡੀ.ਐੱਸ.ਪੀ. ਦਾ ਕਿਰਦਾਰ ਦੇਵ ਖਰੌੜ 'ਚ ਵੱਡਾ ਬਦਲਾਵ ਹੋਵੇਗਾ। ਦੇਖਣਾ ਹੋਵੇਗਾ ਦਰਸ਼ਕਾਂ ਨੂੰ ਕਿਹੜਾ ਰੂਪ ਪਸੰਦ ਆਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network