
ਬਿੱਗ ਬੌਸ (Bigg Boss) ‘ਚ ਨਿੱਤ ਨਵੇਂ ਤੋਂ ਨਵਾਂ ਟਵਿਸਟ ਵੇਖਣ ਨੂੰ ਮਿਲ ਰਿਹਾ ਹੈ । ਇਸ ਵਾਰ ਵੀਕੈਂਡ ਵਾਰ ਦਾ ਸ਼ੋਅ ਬਹੁਤ ਹੀ ਦਿਲਚਸਪ ਰਿਹਾ ਸੀ । ਸ਼ੋਅ ‘ਚ ਕਾਫੀ ਹਾਈ-ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ।ਸ਼ੋਅ ‘ਚ ਮੁਕਾਬਲੇਬਾਜ਼ਾਂ ਦੇ ਕਈ ਰਾਜ਼ ਸਾਹਮਣੇ ਆਏ ਹਨ । ਇਸ ‘ਚ ਸ਼ੋਅ ਦੀ ਸਭ ਤੋਂ ਮਜ਼ਬੂਤ ਪ੍ਰਤੀਭਾਗੀ ਅਤੇ ਆਪਣੇ ਟਾਸਕ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਵਾਲੀ ਦੇਵੋਲੀਨਾ Devoleena Bhattacharjee) ਦਾ ਵੀ ਇੱਕ ਰਾਜ਼ ਸਾਹਮਣੇ ਆਇਆ ਹੈ । ਜਿਸ ਦਾ ਖੁਲਾਸਾ ਦੇਵੋਲੀਨਾ ਦੀ ਖ਼ਾਸ ਦੋਸਤ ਰਾਖੀ ਸਾਵੰਤ ਨੇ ਕੀਤਾ ਹੈ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਦਰਜੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਰਾਖੀ ਸਾਵੰਤ ਨੇ ਆਪਣੀ ਬੈਸਟ ਫਰੈਂਡ ਦੇਵੋਲੀਨਾ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰਾਖੀ ਨੇ ਦੱਸਿਆ ਕਿ ਦੇਵੋਲੀਨਾ ਪਹਿਲਾਂ ਹੀ ਵਿਆਹੀ ਹੋਈ ਹੈ। ਇਹ ਸੁਣ ਕੇ ਬਿੱਗ ਬੌਸ ਦੇ ਘਰ ਵਿੱਚ ਹਰ ਕੋਈ ਹੈਰਾਨ ਹੈ ਅਤੇ ਦੇਵੋਲੀਨਾ ਨਾਲ ਉਸਦੇ ਵਿਆਹ ਦੀ ਸੱਚਾਈ ਜਾਣਨਾ ਚਾਹੁੰਦਾ ਹੈ।

ਦੇਵੋਲੀਨਾ ਨੇ ਇਸ ਗੱਲ ਦੀ ਖੁਦ ਪੁਸ਼ਟੀ ਵੀ ਕੀਤੀ ਕਿ ਉਸ ਦਾ ਵਿਆਹ ਹੋ ਚੁੱਕਿਆ ਹੈ । ਦਰਅਸਲ ਇਹ ਵਿਆਹ ਕਿਸੇ ਇਨਸਾਨ ਦੇ ਨਾਲ ਨਹੀਂ ਸਗੋਂ ਕੇਲੇ ਦੇ ਰੁੱਖ ਨਾਲ ਬਚਪਨ ‘ਚ ਇਹ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਹਰ ਕਿਸੇ ਦੇ ਸਾਹ ‘ਚ ਸਾਹ ਆਇਆ। ਇਸ ਤੋਂ ਇਲਾਵਾ ਬਿੱਗ ਬੌਸ ‘ਚ ਹੋਰ ਪ੍ਰਤੀਭਾਗੀਆਂ ਬਾਰੇ ਵੀ ਕਈ ਖੁਲਾਸੇ ਹੋਏ ਹਨ । ਦੱਸ ਦਈਏ ਕਿ ਦੇਵੋਲੀਨਾ ਨੇ ਬੀਤੇ ਦਿਨੀਂ ਇੱਕ ਬਹੁਤ ਹੀ ਮੁਸ਼ਕਿਲ ਟਾਸਕ ਨੂੰ ਪੂਰਾ ਕਰਨ ਦੇ ਲਈ ਕਈ ਘੰਟੇ ਤੱਕ ਇੱਕ ਪੋਲ ‘ਤੇ ਖੜੀ ਰਹੀ ਸੀ ਅਤੇ ਇਸ ਟਾਸਕ ਦੇ ਕਾਰਨ ਉਸ ਨੇ ਪੈਂਟ ‘ਚ ਹੀ ਟਾਇਲਟ ਕਰ ਦਿੱਤਾ ਸੀ । ਸੋਸ਼ਲ ਮੀਡੀਆ ‘ਤੇ ਉਸ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ ।