ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੂੰ ਵੀ 'ਅਰਦਾਸ ਕਰਾਂ' ਫ਼ਿਲਮ ਤੋਂ ਢੇਰ ਸਾਰੀਆਂ ਉਮੀਦਾਂ, ਸਿਡਨੀ 'ਚ ਗਿੱਪੀ ਗਰੇਵਾਲ ਨੇ ਕੀਤੀ ਮੁਲਾਕਾਤ

written by Aaseen Khan | July 13, 2019

ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਮੂਵੀ 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਪ੍ਰਮੋਸ਼ਨ ਸਟਾਰ ਕਾਸਟ ਵੱਲੋਂ ਦੁਨੀਆਂ 'ਚ ਭਰ 'ਚ ਘੁੰਮ ਕੇ ਕੀਤੀ ਜਾ ਰਹੀ ਹੈ। ਇਸੇ ਦੌਰਾਨ ਫ਼ਿਲਮ ਦੇ ਪ੍ਰੋਡਿਊਸਰ, ਨਿਰਦੇਸ਼ਕ ਅਤੇ ਲੇਖਕ ਗਿੱਪੀ ਗਰੇਵਾਲ ਦੀ ਮੁਲਾਕਾਤ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਨਾਲ ਹੋਈ ਅਤੇ ਉਹਨਾਂ ਨੇ ਵੀ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਇਸ ਫ਼ਿਲਮ ਦੀ ਰੱਜ ਕੇ ਤਰੀਫ਼ ਕੀਤੀ ਹੈ। ਗਿੱਪੀ ਗਰੇਵਾਲ ਨੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰ ਆਪਣੀ ਖੁਸ਼ੀ ਕੁਝ ਇਸ ਤਰ੍ਹਾਂ ਜ਼ਾਹਿਰ ਕੀਤੀ ਹੈ।

Dhadi Tarsem Singh Moranwali Gippy Grewal Dhadi Tarsem Singh Moranwali Gippy Grewal

ਉਹਨਾਂ ਦਾ ਕਹਿਣਾ ਹੈ, "ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਕੁਲਵਿੰਦਰ ਸਿੰਘ ਰਾਜੂ ਭਾਅ ਜੀ ਦੇ ਘਰ ਉੱਘੇ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਜੀ ਨਾਲ ਮੁਲਾਕਾਤ ਦਾ ਸਬੱਬ ਬਣਿਆਂ, ਬਹੁਤ ਖ਼ੁਸ਼ੀ ਹੋਈ ਜਦ ਉਹਨਾਂ ਨੇ ਦੱਸਿਆ ਕਿ 'ਅਰਦਾਸ' ਫ਼ਿਲਮ ਉਹਨਾਂ ਨੇ ਬਹੁਤ ਵਾਰ ਵੇਖੀ ਹੈ ਤੇ ਹਰ ਵਾਰ ਫ਼ਿਲਮ ਵੇਖਣ ਦੌਰਾਨ ਉਹ ਭਾਵੁਕ ਹੋ ਜਾਂਦੇ ਸਨ।

Dhadi Tarsem Singh Moranwali Gippy Grewal Dhadi Tarsem Singh Moranwali Gippy Grewal

ਉਹਨਾਂ ਨੇ ਨਾ ਸਿਰਫ਼ ਉਸ ਫ਼ਿਲਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਬਲਕਿ 'ਅਰਦਾਸ ਕਰਾਂ' ਲਈ ਵੀ ਢੇਰ ਸਾਰੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ਤੇ ਉਮੀਦ ਜ਼ਾਹਰ ਕੀਤੀ ਕਿ 'ਅਰਦਾਸ' ਵਾਂਗ 'ਅਰਦਾਸ ਕਰਾਂ' ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ.. ਬਾਅਦ ਵਿੱਚ ਸਿਡਨੀ ਵਿਖੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਵੀ ਉਚੇਚੇ ਤੌਰ 'ਤੇ ਇਹਨਾਂ ਦੋਨਾਂ ਫ਼ਿਲਮਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਤੇ ਸਿਫ਼ਤ ਕੀਤੀ.... ਜਦੋਂ ਇਸ ਤਰਾਂ ਦੇ ਵਿਦਵਾਨ ਬੰਦੇ ਤੁਹਾਡੇ ਕੀਤੇ ਹੋਏ ਕੰਮ ਦੀ ਸ਼ਲਾਘਾ ਕਰਦੇ ਹਨ ਤਾਂ ਤੁਹਾਡਾ ਆਤਮ-ਵਿਸ਼ਵਾਸ਼ ਹੋਰ ਵੀ ਵਧ ਜਾਂਦਾ ਹੈ...ਧੰਨਵਾਦ ਮੋਰਾਂਵਾਲ਼ੀ ਜੀ ਇਸ ਹੌਂਸਲਾ ਅਫ਼ਜ਼ਾਈ ਲਈ, ਕੋਸ਼ਿਸ਼ ਰਹੇਗੀ ਕਿ ਭਵਿੱਖ 'ਚ ਵੀ ਇਸੇ ਤਰਾਂ ਦੇ ਨਿਵੇਕਲੇ ਵਿਸ਼ਿਆਂ 'ਤੇ ਫ਼ਿਲਮਾਂ ਬਣਾਉਂਦੇ ਰਹੀਏ.."

ਹੋਰ ਵੇਖੋ : ਬਚਪਨ ਦੇ ਵਰਕੇ ਫਰੋਲਦਾ ਫ਼ਿਲਮ ਅਰਦਾਸ ਕਰਾਂ ਦਾ ਖ਼ੂਬਸੂਰਤ ਗੀਤ ਹੋਇਆ ਰਿਲੀਜ਼,(ਵੀਡੀਓ)

Dhadi Tarsem Singh Moranwali Gippy Grewal Ardaas Karaan movie Dhadi Tarsem Singh Moranwali Gippy Grewal

ਪੰਜਾਬੀ ਸਿਨੇਮਾ 'ਤੇ ਕਾਮੇਡੀ ਫ਼ਿਲਮਾਂ ਦੀ ਡਿਮਾਂਡ ਅਤੇ ਭਰਮਾਰ ਵੱਧ ਰਹਿੰਦੀ ਹੈ। ਅਜਿਹੇ 'ਚ ਅਰਦਾਸ ਕਰਾਂ ਵਰਗੀ ਫ਼ਿਲਮ ਲੈ ਕੇ ਆਉਣਾ ਸਿਨੇਮਾ ਨੂੰ ਇੱਕ ਕਦਮ ਹੋਰ ਅੱਗੇ ਵਧਾਉਣਾ ਹੈ। ਉਮੀਦ ਹੈ ਇਹ ਫ਼ਿਲਮ ਵੀ ਦਰਸ਼ਕਾਂ ਦੀਆਂ ਆਸਾਂ 'ਤੇ ਖ਼ਰੀ ਜ਼ਰੂਰ ਉਤਰੇਗੀ।

You may also like