ਹੁਣ ਧਾਰਮਿਕ ਗੀਤ ਵੀ ਗਾਉਣਗੇ ਮੁੱਖ ਮੰਤਰੀ ਵਰਗੇ ਗਾਇਕ , ਵੇਖੋ ਵੀਡੀਓ 

Written by  Shaminder   |  March 06th 2019 03:52 PM  |  Updated: March 06th 2019 04:25 PM

ਹੁਣ ਧਾਰਮਿਕ ਗੀਤ ਵੀ ਗਾਉਣਗੇ ਮੁੱਖ ਮੰਤਰੀ ਵਰਗੇ ਗਾਇਕ , ਵੇਖੋ ਵੀਡੀਓ 

ਧਮਕ ਬੇਸ ਵਾਲਾ ਮੁੱਖ ਮੰਤਰੀ ਮੁੜ ਤੋਂ ਲੈ ਕੇ ਆ ਰਿਹਾ ਹੈ ਨਵਾਂ ਗੀਤ 'ਖਾਲਸੇ ਦੀ ਕਾਰ' ਟਾਈਟਲ ਹੇਠ ਆ ਰਹੇ ਇਸ ਧਾਰਮਿਕ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਇਸ ਦਾ ਇੱਕ ਵੀਡੀਓ ਮੁੱਖ ਮੰਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਮੁੱਖ ਮੰਤਰੀ ਅਤੇ ਇਸ ਗੀਤ ਨੂੰ ਲਿਖਣ ਵਾਲੇ ਗੀਤਕਾਰ ਨਜ਼ਰ ਆ ਰਹੇ ਨੇ ਅਤੇ ਇਸ ਗੀਤ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ ।

ਹੋਰ ਵੇਖੋ :ਰਣਜੀਤ ਬਾਵਾ ਦਾ ਜੱਟ ਸੰਜੇ ਦੱਤ ਗੀਤ ਹੋਇਆ ਰਿਲੀਜ਼,ਵੇਖੋ ਵੀਡੀਓ

mukh mantri latest religious song with soni maan mukh mantri latest religious song with soni maan

ਤੁਹਾਨੂੰ ਦੱਸ ਦਈਏ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਤੇ ਪੂਰੀ ਚੜਾਈ ਹੈ । ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਤੇ ਸੋਨੀ ਮਾਨ  ਦਾ ਡੇਵਿਲ ਦਾ  ਗੀਤ  ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

ਹੋਰ ਵੇਖੋ:ਜਦੋਂ ਸੋਨਮ ਬਾਜਵਾ ਬਣ ਗਈ ਮੇਕਅਪ ਆਰਟਿਸਟ,ਕੀਤਾ ਗੁਰਨਾਮ ਭੁੱਲਰ ਦਾ ਮੇਕਅਪ,ਵੇਖੋ ਵੀਡੀਓ

https://www.instagram.com/p/BunwQB9luIN/

ਇਹ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਫਿਲਹਾਲ ਮੁੱਖ ਮੰਤਰੀ ਅਤੇ ਸੋਨੀ ਮਾਨ ਆਪਣੇਜ਼ ਇਸ ਨਵੇਂ ਗੀਤ ਦੀ ਪ੍ਰਮੋਸ਼ਨ 'ਚ ਜੁਟੇ ਹੋਏ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network