ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਮਾਤਾ ਪਿਤਾ ਨਹੀਂ ਚਾਹੁੰਦੇ ਉਹਨਾਂ ਦਾ ਬੱਚਾ ਹੁਣ ਛਕੇ ਅੰਮ੍ਰਿਤ, ਇਹ ਹੈ ਕਾਰਣ

written by Aaseen Khan | January 25, 2019

ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਮਾਤਾ ਪਿਤਾ ਨਹੀਂ ਚਾਹੁੰਦੇ ਉਹਨਾਂ ਦਾ ਬੱਚਾ ਹੁਣ ਛਕੇ ਅੰਮ੍ਰਿਤ , ਇਹ ਹੈ ਕਾਰਣ : ਮੁੱਖ ਮੰਤਰੀ ਦੀ ਚਰਚਾ ਅੱਜ ਕੱਲ ਕਾਫੀ ਹੋ ਰਹੀ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਸਗੋਂ ਧਮਕ ਬੇਸ ਵਾਲੇ ਮੁੱਖ ਮੰਤਰੀ ਉਰਫ ਧਰਮਪ੍ਰੀਤ ਸਿੰਘ ਦੀ ਚਰਚਾ ਦੀ ਗੱਲ ਕਰ ਰਹੇ ਹਾਂ ਜੋ ਸ਼ੋਸ਼ਲ ਮੀਡੀਆ 'ਤੇ ਦਿਨੋ ਦਿਨ ਸੁਰਖੀਆਂ ਬਟੋਰ ਰਿਹਾ ਹੈ। ਸ਼ੋਸ਼ਲ ਮੀਡੀਆ 'ਤੋਂ ਫੇਮਸ ਹੋਇਆ ਧਰਮਪ੍ਰੀਤ ਜਿਸ ਨੂੰ ਸਾਰੇ ਧਮਕ ਬੇਸ ਵਾਲਾ ਮੁੱਖ ਮੰਤਰੀ ਦੇ ਨਾਮ ਤੋਂ ਜਾਣਦੇ ਹਨ। ਧਰਮਪ੍ਰੀਤ ਨੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਤੋਂ ਬਾਅਦ ਉਸਦੇ ਪਿੰਡ ਦੇ ਲੋਕਾਂ ਵੱਲੋਂ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਪਾਏ ਕਕਾਰ ਗੁਰਦੁਆਰੇ 'ਚ ਉਤਰਵਾ ਲਏ ਗਏ ਸਨ।

Dharampreet Singh 's parents statement on Dhamak Bas wala Mukh Mantri parents

ਇਸ ਗੱਲ ਦੇ ਸਾਹਮਣੇ ਆਉਣ ਨਾਲ ਦੁਨੀਆਂ ਭਰ 'ਚੋਂ ਧਰਮਪ੍ਰੀਤ ਦੇ ਹੱਕ 'ਚ ਅਵਾਜ਼ਾਂ ਉੱਠੀਆਂ 'ਤੇ ਕਈ ਵੀਡੀਓਜ਼ ਸਾਹਮਣੇ ਆਈਆਂ। ਉਸ ਦੇ ਕਕਾਰ ਲਹਾਉਣ ਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਵੀ ਕਰ ਲਿਆ ਗਿਆ ਅਤੇ ਉਹਨਾਂ ਨੂੰ ਆਪਣੀ ਗ਼ਲਤੀ ਦੀ ਮਾਫੀ ਮੰਗਣੀ ਪਾਈ। ਹੁਣ ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੋ ਜਾਂਦਾ। ਕਈ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਧਰਮਪ੍ਰੀਤ ਨੂੰ ਮੁੜ ਸਿੱਖੀ ਦੀ ਮੁੱਖ ਧਾਰਾ 'ਚ ਵਾਪਸ ਲਿਆਂਦਾ ਜਾਵੇਗਾ।

Dharampreet Singh 's parents statement on Dhamak Bas wala Mukh Mantri parents

ਪਰ ਧਮਕ ਬੇਸ ਵਾਲੇ ਧਰਮਪ੍ਰੀਤ ਦੇ ਮਾਂ ਬਾਪ ਨੇ ਇੱਕ ਨਿੱਜੀ ਚੈਨਲ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਹੁਣ ਉਹਨਾਂ ਦਾ ਬੱਚਾ ਵਾਪਿਸ ਅੰਮ੍ਰਿਤ ਛਕੇ। ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਉਰਫ ਧਰਮਪ੍ਰੀਤ ਹੁਣ ਗਾਉਣ ਵਾਲੇ ਕੰਮ ਵੱਲ ਪੈ ਚੁੱਕਿਆ ਹੈ ਅਤੇ ਉਸ ਨੂੰ ਹੁਣ ਚੰਗੇ ਮਾੜੇ ਦੋਵਾਂ ਤਰਾਂ ਦੇ ਗੀਤ ਗਾਉਣੇ ਪੈ ਸਕਦੇ ਹਨ। ਅਸੀਂ ਨੀ ਚਾਹੁੰਦੇ ਹੁਣ ਕੋਈ ਪਹਿਲਾਂ ਦੀ ਤਰਾਂ ਵਿਵਾਦ ਹੋਵੇ।

ਹੋਰ ਵੇਖੋ : ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਭੈਣ ਨੂੰ ਪਾਈ ਅਜਿਹੀ ਝਾੜ ਕਿ …ਦੇਖੋ ਵੀਡੀਓ

Dharampreet Singh 's parents statement on Dhamak Bas wala Mukh Mantri Dharampreet Singh

ਚਰਚਾ ਹੈ ਕਿ ਮੁੱਖ ਮੰਤਰੀ ਹੁਣ ਅੱਗੇ ਆਪਣੇ ਹੋਰ ਵੀ ਕਈ ਗਾਣੇ ਲੈ ਕੇ ਆ ਰਿਹਾ ਹੈ। ਉਸ ਦੇ ਗਾਣੇ ਧਮਕ ਬੇਸ ਜਿਸ 'ਚ ਉਸ ਨੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਉਹ ਵੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

You may also like