ਹੇਮਾ ਮਾਲਿਨੀ 'ਤੇ ਕਮੈਂਟ ਕਰਕੇ ਬੁਰੇ ਫਸੇ ਧਰਮਿੰਦਰ, ਹੱਥ ਜੋੜਕੇ ਕੁਝ ਇਸ ਤਰ੍ਹਾਂ ਮੰਗੀ ਮੁਆਫ਼ੀ 

written by Rupinder Kaler | July 17, 2019

ਕੁਝ ਦਿਨ ਪਹਿਲਾਂ ਸੰਸਦ ਮੈਂਬਰ ਹੇਮਾ ਮਾਲਿਨੀ ਝਾੜੂ ਲਾਉਂਦੇ ਹੋਏ ਨਜ਼ਰ ਆਏ ਸੀ। ਇਹ ਵੀਡੀਓ ਕਾਫੀ ਵਇਰਲ ਹੋਇਆ ਸੀ । ਇਸ ਵੀਡੀਓ ਵਿੱਚ 'ਚ ਉਹਨਾਂ ਦਾ ਸਾਥ ਹੋਰ ਨੇਤਾ ਵੀ ਦਿੰਦੇ ਹੋਏ ਨਜ਼ਰ ਆਏ ਸਨ । ਦੇਸ਼ ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਉਹਨਾਂ ਨੇ ਇਹ ਮੁਹਿੰਮ ਚਲਾਈ ਸੀ। ਹੇਮਾ ਨੇ ਜਿਸ ਅੰਦਾਜ਼ 'ਚ ਝਾੜੂ ਲਾਇਆ, ਉਸ ਕਰਕੇ ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੀ ਸੀ। ਇੰਨਾ ਹੀ ਨਹੀਂ ਧਰਮ ਨੇ ਵੀ ਹੇਮਾ ਨੂੰ ਅਨਾੜੀ ਕਹਿ ਦਿੱਤਾ ਸੀ, ਪਰ ਹੁਣ ਧਰਮ ਨੇ ਆਪਣੇ ਇਸ ਕੁਮੈਂਟ 'ਤੇ ਹੇਮਾ ਤੋਂ ਮੁਆਫ਼ੀ  ਮੰਗੀ ਹੈ। ਧਰਮ ਨੇ ਟਵਿਟਰ 'ਤੇ ਸਫਾਈ ਦਿੰਦੇ ਹੋਏ ਲਿਖਿਆ ਕਿ ਉਹ ਕੁਝ ਵੀ ਕਹਿ ਦਿੰਦੇ ਹਨ, ਪਰ ਲੋਕ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਝਾੜੂ ਦੀ ਗੱਲ 'ਤੇ ਉਨ੍ਹਾਂ ਲਿਖਿਆ, "ਤੌਬਾ-ਤੌਬਾ ਕਦੇ ਨਹੀ ਕਰਾਗਾਂ। ਮੈਨੂੰ ਮੁਆਫ਼ੀ ਦੇ ਦੋ ਮਾਲਕ।" [embed]https://twitter.com/aapkadharam/status/1151286377910136832[/embed] ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੇਮਾ ਦੇ ਇਸ ਸਕਿਲ ਨੂੰ ਲੈ ਕੇ ਧਰਮਿੰਦਰ ਨੂੰ ਇੱਕ ਯੂਜ਼ਰ ਨੇ ਸਵਾਲ ਕੀਤਾ ਸੀ ਕਿ ਸਰ ਮੈਡਮ ਨੇ ਜ਼ਿੰਦਗੀ 'ਚ ਕਦੇ ਝਾੜੂ ਚੁੱਕੀ ਹੈ? ਆਮ ਤੌਰ 'ਤੇ ਅਜਿਹੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਪਰ ਧਰਮ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, "ਹਾਂ ਫਿਲਮਾਂ 'ਚ। ਮੈਨੂੰ ਵੀ ਅਨਾੜੀ ਲੱਗ ਰਹੀ ਸੀ। ਮੈਂ ਬਚਪਨ 'ਚ ਆਪਣੀ ਮਾਂ ਦੀ ਮਦਦ ਕੀਤੀ ਹੈ। ਮੈਂ ਝਾੜੂ 'ਚ ਮਾਹਿਰ ਹਾਂ ਤੇ ਮੈਨੂੰ ਸਫਾਈ ਪਸੰਦ ਹੈ। [embed]https://twitter.com/sidd_sharma01/status/1150408376079142912[/embed] ਧਰਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ ਤੇ ਉਹ ਆਪਣੇ ਫੈਨਸ ਨਾਲ ਅਕਸਰ ਗੱਲ ਕਰਦੇ ਰਹਿੰਦੇ ਹਨ। ਕਈ ਵਾਰ ਲੋਕਾਂ ਦੇ ਨੈਗਟਿਵ ਕੁਮੈਂਟ ਨਾਲ ਉਹ ਪ੍ਰੇਸ਼ਾਨ ਵੀ ਹੋ ਜਾਂਦੇ ਹਨ। https://twitter.com/ANI/status/1149912132751958017

0 Comments
0

You may also like