ਆਪਣੇ ਆਪ ਨੂੰ ਫਿੱਟ ਰੱਖਣ ਲਈ ਧਰਮਿੰਦਰ ਕਰਦੇ ਹਨ ਇਹ ਕੰਮ, ਵੀਡੀਓ ਵਾਇਰਲ

written by Rupinder Kaler | June 08, 2021

ਬਾਲੀਵੁੱਡ ਅਦਾਕਾਰ ਧਰਮਿੰਦਰ 85 ਸਾਲਾਂ ਦੀ ਉਮਰ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਹਨ । ਉਹ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਫਾਰਮ ਹਾਊਸ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਹਨਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਕੇ ਇਹ ਸਬੂਤ ਮਿਲ ਜਾਂਦਾ ਹੈ ਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਹੀਰੋ ਹਨ ।

dharmendra Pic Courtesy: Instagram
ਹੋਰ ਪੜ੍ਹੋ : ਸਪਨਾ ਚੌਧਰੀ ਨੇ ਆਪਣੇ ਪਿੰਡ ਪਹੁੰਚ ਕੇ ਬੱਚਿਆ ਨਾਲ ਖੇਡਿਆ ਬਾਂਦਰ ਕਿੱਲਾ, ਵੀਡੀਓ ਵਾਇਰਲ
Dharmendra 99 Pic Courtesy: Instagram
ਵੀਡੀਓ ਵਿੱਚ ਧਰਮਿੰਦਰ ਸਵਿਮਿੰਗ ਪੂਲ ਦੇ ਅੰਦਰ ਵਾਟਰ ਏਰੋਬਿਕਸ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਦੇ ਨਾਲ, ਉਹਨਾਂ ਨੇ ਕੈਪਸ਼ਨ ਲਿਖਿਆ ਕਿ, “ਦੋਸਤੋ, ਤੁਹਾਡੀਆਂ ਅਸੀਸਾਂ ਅਤੇ ਸ਼ੁੱਭ ਇੱਛਾਵਾਂ ਦੇ ਕਾਰਨ, ਮੈਂ ਯੋਗਾ ਅਤੇ ਹਲਕੀ ਕਸਰਤ ਕਰਨਾ ਅਤੇ ਵਾਟਰ ਏਰੋਬਿਕਸ ਕਰਨਾ ਵੀ ਸ਼ੁਰੂ ਕੀਤਾ ਹੈ।
Pic Courtesy: Instagram
ਸਿਹਤ ਇਕ ਅਜਿਹੀ ਬਰਕਤ ਹੈ ਜੋ ਜਾਰੀ ਰੱਖਣੀ ਚਾਹੀਦੀ ਹੈ। ਖੁਸ਼ ਰਹੋ, ਸਿਹਤਮੰਦ ਰਹੋ ਅਤੇ ਪੂਰੀ ਤਾਕਤ ਨਾਲ ਰਹੋ। ਧਰਮਿੰਦਰ ਦੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਇਕ ਪ੍ਰਸ਼ੰਸਕ ਨੇ ਇਹ ਵੀ ਲਿਖਿਆ ਹੈ ਕਿ ਅੱਜ ਮੈਂ ਸਮਝ ਗਿਆ ਕਿ ਤੁਹਾਨੂੰ ਹੀ-ਮੈਨ ਕਿਉਂ ਕਿਹਾ ਜਾਂਦਾ ਹੈ।

0 Comments
0

You may also like