ਕਿਸਾਨਾਂ ਦੇ ਸਮਰਥਨ ਵਿੱਚ ਇੱਕ ਵਾਰ ਫਿਰ ਧਰਮਿੰਦਰ ਅੱਗੇ ਆਏ, ਟਵਿੱਟਰ ’ਤੇ ਕਹਿ ਦਿੱਤੀ ਵੱਡੀ ਗੱਲ

written by Rupinder Kaler | January 04, 2021

ਸੰਨੀ ਦਿਓਲ ਕਿਸਾਨਾਂ ਦੇ ਮੁੱਦੇ ਤੇ ਭਾਵੇਂ ਚੁੱਪ ਧਾਰੀ ਬੈਠੇ ਹਨ, ਪਰ ਉਹਨਾਂ ਦਾ ਪਿਤਾ ਤੇ ਬਾਲੀਵੁੱਡ ਐਕਟਰ ਧਰਮਿੰਦਰ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਧਰਮਿੰਦਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਕਿਸਾਨਾਂ ਲਈ ਇਨਸਾਫ ਦੀ ਮੰਗ ਕੀਤੀ ਹੈ । ਧਰਮਿੰਦਰ ਨੇ ਟਵਿੱਟਰ 'ਤੇ ਕਿਸਾਨਾਂ ਦੀ ਫੋਟੋ ਸ਼ੇਅਰ ਕੀਤੀ ਤੇ ਲਿਖਿਆ ‘ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲੇ। ਹੋਰ ਪੜ੍ਹੋ :

ਮੈਂ ਪੂਰੇ ਦਿਲ ਨਾਲ ਅਰਦਾਸ ਕਰਦਾ ਹਾਂ ਹਰ ਨੇਕ ਰੂਹ ਨੂੰ ਸਕੂਨ ਮਿਲੇ’। ਤੁਹਾਨੂੰ ਦੱਸ ਦਿੰਦੇ ਹਾਂ ਕਿ 26 ਨਵੰਬਰ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਬੈਠੇ ਹਨ। ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਸੱਤ ਦੌਰ ਹੋ ਚੁੱਕੇ ਹਨ। dharmendra ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰਦਿਆਂ ਲਿਖਿਆ ਸੀ- ‘ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਹਾਂ। ਕਿਸਾਨਾਂ ਦਾ ਮਸਲਾ ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ।

0 Comments
0

You may also like