ਕਿਸਾਨਾਂ ਨੂੰ ਲੈ ਕੇ ਧਰਮਿੰਦਰ ਨੇ ਕਹੀ ਵੱਡੀ ਗੱਲ, ਕਿਹਾ ‘ਮੈਨੂੰ ਆਪਣਿਆਂ ਨੇ ਦਿੱਤਾ ਸਦਮਾ’

written by Rupinder Kaler | February 23, 2021

ਦਿੱਲ਼ੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਇਸ ਸਭ ਦੇ ਚਲਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਧਰਮਿੰਦਰ ਨੇ ਆਪਣੇ ਟਵਿੱਟਰ ਤੇ ਇੱਕ ਵੀਡੀਓ ਸਾਝਾਂ ਕੀਤਾ ਹੈ ।

ਹੋਰ ਪੜ੍ਹੋ :

ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ਵਿੱਚ ਪੰਜਾਬੀ ਕਲਾਕਾਰਾਂ ਨੇ ਕੀਤਾ ਵੱਡਾ ਐਲਾਨ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਇਸ ਬੇਜਾ ਚਾਹਤ ਕਾ ਹੱਕਦਾਰ ਮੈਂ ਨਹੀਂ ਮਾਸੂਮਿਅਤ ਹੈ ਤੁਹਾਡੇ ਸਾਰਿਆਂ ਦੀ। ਹੱਸਦਾ ਹਾਂ ਹਸਾਉਂਦਾ ਹਾਂ ਪਰ ਉਦਾਸ ਰਹਿੰਦਾ ਹਾਂ। ਇਸ ਉਮਰ 'ਚ ਕਰ ਕੇ ਬੇਦਖ਼ਲ, ਮੈਨੂੰ ਮੇਰੀ ਧਰਤੀ ਤੋਂ, ਦੇ ਦਿੱਤਾ ਸਦਮਾ ਮੈਨੂੰ ਮੇਰੇ ਆਪਣਿਆਂ ਨੇ।'

Dharmendra Deol Honoured With Lifetime Achievement Award By New Jersey Government Image from dharmendra's instagram

ਸੋਸ਼ਲ ਮੀਡੀਆ 'ਤੇ ਧਰਮਿੰਦਰ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਿੱਗਜ ਅਦਾਕਾਰ ਦੇ ਫੈਨਜ਼ ਤੇ ਤਮਾਮ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਉਨ੍ਹਾਂ ਦੇ ਵੀਡੀਓ ਤੇ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕਮੈਂਟ ਕਰ ਕੇ ਆਪਣੀ ਪ੍ਰਤਿਕਿਰਿਆ ਵੀ ਦੇ ਰਹੇ ਹਨ।

https://twitter.com/aapkadharam/status/1364064603827675136

 

0 Comments
0

You may also like