ਧਰਮਿੰਦਰ ਨੇ ਦਿਲੀਪ ਕੁਮਾਰ ਦੀ ਯਾਦ ਵਿੱਚ ਵੀਡੀਓ ਕੀਤੀ ਸਾਂਝੀ

written by Rupinder Kaler | July 09, 2021

ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਧਰਮਿੰਦਰ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ ।ਧਰਮਿੰਦਰ ਉਹਨਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਧਰਮਿੰਦਰ ਦੱਸਦੇ ਹਨ ਕਿ ਕਿਸ ਤਰ੍ਹਾਂ ਉਹ ਦਿਲੀਪ ਸਾਹਿਬ ਨੂੰ ਵੇਖ ਕੇ ਅਦਾਕਾਰ ਬਣ ਗਏ । Dilip kumar ਹੋਰ ਪੜ੍ਹੋ : ਕਰੀਨਾ ਕਪੂਰ ਦੀ ਜ਼ਿੰਦਗੀ ‘ਚ ਆਇਆ ਤੀਜਾ ਬੱਚਾ ! ਸ਼ੇਅਰ ਕੀਤੀ ਖ਼ਾਸ ਪੋਸਟ ਵੀਡੀਓ ਵਿਚ, ਧਰਮਿੰਦਰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, ‘ਨੌਕਰੀ ਕਰਦਾ …ਸਾਈਕਲ ਤੇ ਆਉਂਦਾ ਜਾਂਦਾ ….ਫ਼ਿਲਮੀ ਪੋਸਟਰਾਂ ਵਿੱਚ ਆਪਣੀ ਝਲਕ ਦੇਖਦਾ …ਰਾਤਾਂ ਨੂੰ ਜਾਗਦਾ…ਖਾਬ ਦੇਖਦਾ …ਸਵੇਰੇ ਉੱਠਦਾ …ਸ਼ੀਸੇ ਨੂੰ ਪੁੱਛਦਾ …ਮੈਂ ਦਿਲੀਪ ਕੁਮਾਰ ਬਣ ਸਕਦਾ ਹਾਂ ਕੀ’ । ਤੁਹਾਨੂੰ ਦੱਸ ਦੇਈਏ ਕਿ ਦਿਲੀਪ ਕੁਮਾਰ ਦੀ ਲਾਸ਼ ਉਸ ਦੇ ਪਾਲੀ ਹਿੱਲ ਦੇ ਘਰ ਪਹੁੰਚੀ, ਧਰਮਿੰਦਰ ਤੁਰੰਤ ਆਖਰੀ ਦਰਸ਼ਨ ਲਈ ਉਸ ਦੇ ਘਰ ਪਹੁੰਚਿਆ ਅਤੇ ਉਸਨੇ ਦਿਲੀਪ ਸਾਹਬ ਦੀ ਯਾਦ ਵਿੱਚ ਬੇਹੋਸ਼ ਸਾਇਰਾ ਬਾਨੋ ਨੂੰ ਦਿਲਾਸਾ ਦਿੱਤਾ। ਸਾਇਰਾ ਬਾਨੋ ਦੇ ਸੋਗ ਨੂੰ ਵੇਖਦਿਆਂ ਧਰਮਿੰਦਰ ਖ਼ੁਦ ਆਪਣੇ ਹੰਝੂ ਨਹੀਂ ਰੋਕ ਸਕਿਆ ਅਤੇ ਦਿਲੀਪ ਕੁਮਾਰ ਦਾ ਚਿਹਰਾ ਫੜ ਕੇ ਰੋਣ ਲੱਗ ਪਿਆ।

0 Comments
0

You may also like