ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਬਾਲੀਵੁੱਡ ਅਦਾਕਾਰ ਧਰਮਿੰਦਰ, ਕਿਹਾ ਕਿਸਾਨਾਂ ਦੀ ਜਿੱਤ ਲਈ ਕਰਾਂਗਾ ਅਰਦਾਸ

Reported by: PTC Punjabi Desk | Edited by: Rupinder Kaler  |  March 22nd 2021 01:18 PM |  Updated: March 22nd 2021 01:23 PM

ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਬਾਲੀਵੁੱਡ ਅਦਾਕਾਰ ਧਰਮਿੰਦਰ, ਕਿਹਾ ਕਿਸਾਨਾਂ ਦੀ ਜਿੱਤ ਲਈ ਕਰਾਂਗਾ ਅਰਦਾਸ

ਬਾਲੀਵੁੱਡ ਦੇ ਦਿਓਲ ਪਰਿਵਾਰ ਤੇ ਹਮੇਸ਼ਾ ਇਹ ਇਲਜ਼ਾਮ ਲੱਗਦਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਕੁਝ ਨਹੀਂ ਬੋਲਦਾ । ਇਸ ਸਭ ਦੇ ਚੱਲਦੇ ਅਦਾਕਾਰ ਧਰਮਿੰਦਰ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਇੱਕ ਟਵੀਟ ਕੀਤਾ ਹੈ।

farmer

ਹੋਰ ਪੜ੍ਹੋ :

ਹਰਮਨ ਬਾਵੇਜਾ ਅਤੇ ਸਾਸ਼ਾ ਰਾਮਚੰਦਾਨੀ ਦਾ ਹੋਇਆ ਵਿਆਹ, ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀਡੀਓ ਕੀਤਾ ਸਾਂਝਾ

ਦਰਅਸਲ ਟਵਿੱਟਰ ’ਤੇ ਇੱਕ ਯੂਜਰ ਨੇ ਧਰਮਿੰਦਰ ਨੂੰ ਸਵਾਲ ਕੀਤਾ ਸੀ ਕਿ ਉਹ ਤੇ ਉਸ ਦਾ ਪਰਿਵਾਰ ਕਿਸਾਨਾਂ ਦੇ ਮਸਲੇ ਤੇ ਕਿਉਂ ਨਹੀਂ ਬੋਲਦਾ ਜਿਸ ਦੇ ਜਵਾਬ ਵਿੱਚ ਧਰਮਿੰਦਰ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਦਾ ਸਤਿਕਾਰ ਕਰਦੇ ਹਨ। ਕਿਸਾਨ ਜ਼ਰੂਰ ਜਿੱਤਣਗੇ। ਉਨ੍ਹਾਂ ਦੇ ਮਸਲੇ ਦਾ ਹੱਲ ਕਰਨ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਹੋਈਆਂ। ਪਰ ਇਸ ਵਿਚ ਹੋ ਰਹੀ ਦੇਰੀ ਚਿੰਤਾ ਦਾ ਵਿਸ਼ਾ ਹੈ।

farmer dhrana

ਉਹ ਇਸ ਦੇ ਹੱਲ ਲਈ ਅਰਦਾਸ ਕਰਨਗੇ। ਦੱਸ ਦਈਏ ਕਿ ਸੁਖਵਿੰਦਰ ਨਾਮ ਦੇ ਯੂਜਰ ਨੇ ਧਰਮਿੰਦਰ ਨੂੰ ਕਮੈਂਟ ਕੀਤਾ ਸੀ ਕਿ ਉਹ ਕਿਸਾਨਾਂ ਲਈ ਵੀ ਕੁਝ ਬੋਲਣ। ਇਸ ਦੇ ਜਵਾਬ ਵਿਚ ਧਰਮਿੰਦਰ ਨੇ ਭਾਈਚਾਰੇ ਨਾਲ ਖੜ੍ਹੇ ਹੋਣ ਦੀ ਗੱਲ ਆਖੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network