ਇਨ੍ਹਾਂ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਦਿੱਤੀ ਵਧਾਈ,ਅਦਾਕਾਰ ਧਰਮਿੰਦਰ ਨੇ ਭਾਰਤ-ਪਾਕ ਵਿਚਾਲੇ ਅਮਨ ਸ਼ਾਂਤੀ ਲਈ ਕੀਤੀ ਅਰਦਾਸ

Written by  Shaminder   |  November 12th 2019 01:20 PM  |  Updated: November 12th 2019 03:39 PM

ਇਨ੍ਹਾਂ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਦਿੱਤੀ ਵਧਾਈ,ਅਦਾਕਾਰ ਧਰਮਿੰਦਰ ਨੇ ਭਾਰਤ-ਪਾਕ ਵਿਚਾਲੇ ਅਮਨ ਸ਼ਾਂਤੀ ਲਈ ਕੀਤੀ ਅਰਦਾਸ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਜਿੱਥੇ ਪਾਲੀਵੁੱਡ ਕਲਾਕਾਰਾਂ ਨੇ ਵਧਾਈ ਦਿੱਤੀ ਹੈ । ਉੱਥੇ ਹੀ ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਵੀ ਆਪਣੇ ਸਿੱਖੀ ਸਰੂਪ 'ਚ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਵਧਾਈ ਦਿੱਤੀ ਹੈ ।

ਹੋਰ ਵੇਖੋ:ਬੱਬੂ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿੱਤਾ ਸਰੋਤਿਆਂ ਨੂੰ ਖ਼ਾਸ ਸੁਨੇਹਾ

https://www.instagram.com/p/B4o0hYGn-T7/

ਇਸ ਤੋਂ ਇਲਾਵਾ ਹਰਭਜਨ ਮਾਨ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਗੁਰੂ ਸਾਹਿਬ ਦਾ ਗੁਣਗਾਣ ਕਰਦੇ ਹੋਏ ਨਜ਼ਰ ਆ ਰਹੇ ਨੇ ।

https://twitter.com/harbhajanmann/status/1194138455313240066

ਸੰਨੀ ਦਿਓਲ ਨੇ ਵੀ ਟਵੀਟ ਕਰਕੇ ਲੋਕਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।ਅਦਾਕਾਰ ਸੰਨੀ ਦਿਓਲ ਨੇ ਵੀ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ।

https://twitter.com/iamsunnydeol/status/1194156294422196226

ਪੰਜਾਬੀ ਇੰਡਸਟਰੀ ਦੇ ਮਾਣ ਗੁਰਦਾਸ ਮਾਨ ਨੇ ਵੀ ਟਵੀਟ ਕਰ ਕੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਖ਼ਾਸ ਸੁਨੇਹਾ ਦਿੱਤਾ ਹੈ ।

https://twitter.com/iamsunnydeol/status/1194116825081995264

https://twitter.com/gurdasmaan/status/1194126457590517760

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਤਿਗੁਰੂ ਅੱਜ ਦੇ ਦਿਨ ਹੀ ਅਸੀਂ ਪਾਇਆ ਹੈ ਸਭ ਨੂੰ ਬਦੀਆਂ ਬੁਰਾਈਆਂ ਤੋਂ ਮਾਲਕ ਬਚਾਈ ਰੱਖੇ । ਕਰਤਾਰਪੁਰ ਸਾਹਿਬ ਦਾ ਲਾਂਘਾ ਤਾਂ ਖੋਲ ਹੀ ਦਿੱਤਾ ਸਾਡੇ ਇਸ ਮਨ ਦੇ ਅੰਦਰ ਜੋ ਅੰਧ ਗੁਬਾਰ ਭਰਿਆ ਮਾਲਕ ਉਸ ਨੂੰ ਵੀ ਖੋਲੇ । ਉਨ੍ਹਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਵੀ ਛੱਡਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network