ਧੀਰਜ ਧੁਪਰ ਪੰਜਾਬੀ ਇੰਡਸਟਰੀ ‘ਚ ਇਸ ਗੀਤ ਨਾਲ ਕਰ ਰਹੇ ਸ਼ੁਰੂਆਤ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | March 16, 2021

ਧੀਰਜ ਧੁਪਰ ਜਲਦ ਹੀ ਇੱਕ ਪੰਜਾਬੀ ਗੀਤ ‘ਚ ਨਜ਼ਰ ਆਉਣਗੇ । ‘ਜੋਗੀਆ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਇਸ ਗੀਤ ਦੀ ਸ਼ੂਟਿੰਗ ਵੀ ਏਨੀਂ ਦਿਨੀਂ ਪੰਜਾਬ ‘ਚ ਕੀਤੀ ਜਾ ਰਹੀ ਹੈ ।

dheeraj Image From Dheeraj Dhoopar’s Instagram

ਹੋਰ ਪੜ੍ਹੋ : ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰਾ ਨੇ ਬਚਪਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਦੱਸੋ ਭਲਾ ਹੈ ਕੌਣ

dheeraj Image From Dheeraj Dhoopar’s Instagram

ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਸ ਗੀਤ ਦੇ ਸ਼ੂਟ ਦੇ ਮਹੂਰਤ ਮੌਕੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਧੀਰਜ ਧੁਪਰ ਸਰਦਾਰੀ ਲੁੱਕ ‘ਚ ਨਜ਼ਰ ਆਏ ਹਨ ।ਸ਼ਿਬਾਨੀ ਕਸ਼ਯਪ ਇਸ ਗੀਤ ਨੂੰ ਗਾਉਣਗੇ ਅਤੇ ਧੀਰਜ ਅਤੇ ਸਮ੍ਰਿਤੀ ਕਾਲੜਾ ਇਸ ਗੀਤ ਦੀ ਫੀਚਰਿੰਗ ‘ਚ ਨਜ਼ਰ ਆਉਣਗੇ । ਇਹ ਪਹਿਲਾ ਮੌਕਾ ਹੈ ਜਦੋਂ ਧੀਰਜ ਕਿਸੇ ਗੀਤ ‘ਚ ਨਜ਼ਰ ਆਉਣਗੇ ।

dheeraj Image From Dheeraj Dhoopar’s Instagram

ਉਨ੍ਹਾਂ ਨੇ ਆਪਣੇ ਇਸ ਨਵੇਂ ਸਫਰ ਦੀ ਸ਼ੁਰੂਆਤ ਦੇ ਮੌਕੇ ‘ਤੇ ਸਭ ਤੋਂ ਆਸ਼ੀਰਵਾਦ ਮੰਗਿਆ ਹੈ । ਧੀਰਜ ਧੁਪਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਇਸ ਗੀਤ ਦੇ ਨਾਲ ਉਹ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ ।

 

View this post on Instagram

 

A post shared by Smriti Kalra (@smiritikalra5)

0 Comments
0

You may also like