ਦੀਆ ਮਿਰਜ਼ਾ ਚਾਰ ਮਹੀਨੇ ਬਾਅਦ ਹਸਪਤਾਲ ਤੋਂ ਆਪਣੇ ਬੇਟੇ ਨੂੰ ਲਿਆਈ ਘਰ, ਭਾਵੁਕ ਪੋਸਟ ਕੀਤੀ ਸਾਂਝੀ

written by Shaminder | September 18, 2021

ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ (Dia Mirza) ਨੇ ਆਪਣੇ ਬੇਟੇ ਨੂੰ ਲੈ ਕੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਬੇਟੇ (Son) ਦੇ ਨਾਲ ਪਹਿਲੀ ਵਾਰ ਪੂਰੀ ਤਸਵੀਰ ਸਾਂਝੀ ਕੀਤੀ ਹੈ । ਹਾਲਾਂਕਿ ਇਹ ਤਸਵੀਰ ਏਨੀ ਸਪੱਸ਼ਟ ਨਹੀਂ ਹੈ, ਕਿਉਂਕਿ ਇਹ ਤਸਵੀਰ ਇੱਕ ਸਕੈਚ ਵਾਂਗ ਤਿਆਰ ਕੀਤੀ ਗਈ ਹੈ ।ਇਹ ਤਸਵੀਰ ਦੀਆ ਨੇ ਆਪਣੇ ਬੇਟੇ ਨੂੰ ਹਸਪਤਾਲ ਤੋਂ ਘਰ ਲਿਆਉਣ ਦੇ ਸਮੇਂ ਸਾਂਝੀ ਕੀਤੀ ਹੈ ।

Dia Mirza-Avyaan Image From Instagram

ਹੋਰ ਪੜ੍ਹੋ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਟੀਵੀ ਦੇ ਮਸ਼ਹੂਰ ਇਸ ਸ਼ੋਅ ਵਿੱਚ ਆਵੇਗੀ ਨਜ਼ਰ

ਕਿਉਂਕਿ ਅਦਾਕਾਰਾ ਦਾ ਬੇਟਾ ਪਿਛਲੇ ਚਾਰ ਮਹੀਨਿਆਂ ਤੋਂ ਹਸਪਤਾਲ ਦੇ ਆਈ ਸੀ ਯੂ ‘ਚ ਸੀ ।ਕਿਉਂਕਿ ਉਨ੍ਹਾਂ ਦਾ ਬੇਟਾ ਪ੍ਰੀ-ਮੈਚਓਰ ਸੀ ਅਤੇ ਇਸੇ ਕਰਕੇ ਬੱਚੇ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ ।ਦੱਸ ਦਈਏ ਕਿ ਅਦਾਕਾਰਾ ਨੇ ਕੁਝ ਮਹੀਨੇ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਉਦੋਂ ਤੋਂ ਹੀ ਉਸ ਦਾ ਬੇਟਾ ਹਸਪਾਤਲ ‘ਚ ਸੀ ।

Dia -min Image From Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅਵਯਾਨ ਨੂੰ ਚਾਰ ਮਹੀਨੇ ਤੱਕ ਹਸਪਤਾਲ ‘ਚ ਰੱਖਣ ਤੋਂ ਬਾਅਦ ਪਹਿਲੀ ਵਾਰ ਘਰ ਲੈ ਕੇ ਆਈ ਹੈ’।ਇਸ ਦੇ ਨਾਲ ਹੀ ਅਦਾਕਾਰਾ ਨੇ ਹਸਪਤਾਲ ਦੇ ਡਾਕਟਰਾਂ ਦਾ ਬੱਚੇ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਭਾਲ ਕਰਨ ‘ਤੇ ਧੰਨਵਾਦ ਵੀ ਕੀਤਾ ਹੈ । ਦੀਆ ਮਿਰਜ਼ਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Dia Mirza (@diamirzaofficial)

0 Comments
0

You may also like