ਦਿਆ ਮਿਰਜ਼ਾ ਨੇ ਇਸ ਤਰ੍ਹਾਂ ਮਨਾਇਆ ਮਤਰੇਈ ਧੀ ਦਾ ਜਨਮ ਦਿਨ, ਵੀਡੀਓ ਵਾਇਰਲ

written by Rupinder Kaler | April 07, 2021 12:24pm

ਦਿਆ ਮਿਰਜ਼ਾ ਦੇ ਪਤੀ ਵੈਭਵ ਰੇਖੀ ਦੀ ਬੇਟੀ ਸਮਾਇਰਾ ਦੇ ਜਨਮ ਦਿਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ । ਇਹ ਬੇਟੀ ਵੈਭਵ ਦੀ ਪਹਿਲੀ ਪਤਨੀ ਸੁਨੈਨਾ ਤੋਂ ਹੈ । ਇਸ ਵੀਡੀਓ ਵਿੱਚ ਦਿਆ ਮਿਰਜ਼ਾ ਵੀ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ । ਵੈਭਵ ਦੀ ਪਹਿਲੀ ਪਤਨੀ ਨੇ ਇਸ ਵੀਡੀਓ ਨੂੰ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

image from sunaina_rekhi's instagram

ਹੋਰ ਪੜ੍ਹੋ :

ਗਾਇਕ ਜੈਜ਼ੀ ਬੀ ਨੇ ਭਾਣਜੇ ਦੇ ਜਨਮ ਦਿਨ ਦੀ ਵੀਡੀਓ ਕੀਤੀ ਸਾਂਝੀ

image from sunaina_rekhi's instagram

ਇਸ ਵੀਡੀਓ ਨੂੰ ਸੁਨੈਨਾ ਨੇ ਵੈਭਵ ਤੇ ਦਿਆ ਮਿਰਜ਼ਾ ਨੂੰ ਵੀ ਟੈਗ ਕੀਤਾ ਹੈ । ਇਸ ਵੀਡੀਓ ਵਿੱਚ ਸਮਾਇਰਾ ਦੀਆਂ ਬਹੁਤ ਸਾਰੀਆਂ ਸਹੇਲੀਆਂ ਵੀ ਨਜ਼ਰ ਆ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਨੈਨਾ ਯੋਗ ਟੀਚਰ ਹੈ ਤੇ ਉਹ ਆਪਣੀ ਜ਼ਿੰਦਗੀ ਤੋਂ ਕਾਫੀ ਖੁਸ਼ ਹੈ ।

ਸੁਨੈਨਾ ਨੇ ਦਿਆ ਮਿਰਜ਼ਾ ਦੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਸੁਨੈਨਾ ਨੇ ਅਜਿਹੀ ਗੱਲ ਕਹੀ ਸੀ, ਜਿਸ ਨੇ ਸਭ ਦਾ ਦਿਲ ਜਿੱਤ ਲਿਆ ਸੀ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਆ ਮਿਰਜ਼ਾ ਵੀ ਬਹੁਤ ਛੇਤੀ ਮਾਂ ਬਣਨ ਵਾਲੀ ਹੈ । ਦਿਆ ਨੇ ਹਾਲ ਹੀ ਵਿੱਚ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਸੀ ।

You may also like