ਦੀਆ ਮਿਰਜ਼ਾ 5 ਮਹੀਨੇ ਦੇ ਬੇਟੇ ਨੂੰ ਛੱਡ ਕੰਮ ‘ਤੇ ਗਈ, ਅਦਾਕਾਰਾ ਨੇ ਦੱਸਿਆ ‘ਇਹ ਬੜਾ ਮੁਸ਼ਕਿਲ ਸੀ’

written by Shaminder | September 25, 2021

ਦੀਆ ਮਿਰਜ਼ਾ (Dia Mirza ) ਜੋ ਕਿ ਕੁਝ ਮਹੀਨੇ ਪਹਿਲਾਂ ਮਾਂ ਬਣੀ ਹੈ । ਪਰ ਉਨ੍ਹਾਂ ਦਾ ਬੇਟਾ ਪ੍ਰੀਮੈਚਓਰ ਸੀ । ਜਿਸ ਕਾਰਨ ਬੱਚੇ ਨੂੰ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਤੋਂ ਬਾਅਦ ਬੱਚੇ ਨੂੰ ਕਈ ਮਹੀਨੇ ਤੱਕ ਹਸਪਤਾਲ ‘ਚ ਰੱਖਣਾ ਪਿਆ ਸੀ । ਕੁਝ ਦਿਨ ਪਹਿਲਾਂ ਹੀ ਦੀਆ ਆਪਣੇ ਬੇਟੇ ਨੂੰ ਘਰ ਲੈ ਕੇ ਆਈ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।

Dia Mirza-Avyaan Image From Instagram

ਹੋਰ ਪੜ੍ਹੋ : ਡਰੱਗ ਡੀਲਰ ਗੁਰਦੀਪ ਰਾਣੋ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਣਜੀਤ ਬਾਵਾ ਨੇ ਰੱਖਿਆ ਆਪਣਾ ਪੱਖ, ਕਿਹਾ ਕਿਸਾਨਾਂ ਦੇ ਨਾਲ ਹਾਂ ਤੇ ਰਹਾਂਗਾ

ਦੀਆ ਆਪਣੇ ਬੇਟੇ ਦੀ ਦੇਖਭਾਲ ‘ਚ ਜੁਟੀ ਹੋਈ ਹੈ । ਪਰ ਉਸ ਨੂੰ ਹੁਣ ਆਪਣੇ ਬੱਚੇ ਨੂੰ ਚਾਰ ਘੰਟਿਆਂ ਦੇ ਲਈ ਇੱਕਲਾ ਛੱਡਣਾ ਪਿਆ ਹੈ । ਕਿਉਂਕਿ ਦੀਆ ਨੇ ਕਿਸੇ ਕੰਮ ਲਈ ਕਿਤੇ ਜਾਣਾ ਸੀ ।ਜਿਸ ਤੋਂ ਬਾਅਦ ਉਸ ਨੇ ਆਪਣਾ ਤਜ਼ਰਬਾ ਪ੍ਰਸ਼ੰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ।

Dia_mirza Image From Instagram

ਦੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਫਾਈਨਲੀ ਬੀਤੀ ਸ਼ਾਮ ਨੂੰ ਇੱਕ ਬਹੁਤ ਹੀ ਸਪੈਸ਼ਲ ਈਵੈਂਟ ‘ਚ ਜਾਣ ਲਈ ਮੈਂ ਬਾਹਰ ਗਈ ਸੀ। ਇਸ ਸਮੇਂ ਮੈਂ ਇਸ ਅਮੇਜ਼ਿੰਗ ਟੀਮ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਬਹੁਤ ਹੀ ਵਧੀਆ ਫੀਲ ਕਰਵਾਇਆ । ਹਾਲਾਂਕਿ ਇਹ ਮੇਰੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ । ਚਾਰ ਘੰਟਿਆਂ ਦੇ ਲਈ ਆਪਣੇ ਬੇਟੇ ਤੋਂ ਦੂਰ ਜਾਣਾ, ਮੰਮਾ ਕੰਮ ਕਰੇਗੀ ਅਵੀ ।ਕਿਉਂਕਿ ਮੰਮਾ ਇਸ ਦੁਨੀਆ ਨੂੰ ਤੇਰੇ ਲਈ ਬਿਹਤਰ ਬਨਾਉਣਾ ਚਾਹੁੰਦੀ ਹੈ’। ਦੀਆ ਦੀ ਇਸ ਪੋਸਟ ‘ਤੇ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।

 

View this post on Instagram

 

A post shared by Dia Mirza (@diamirzaofficial)

0 Comments
0

You may also like