ਪ੍ਰੈਗਨੈਂਸੀ ਨੂੰ ਲੈ ਕੇ ਦਿਆ ਮਿਰਜ਼ਾ ਨੂੰ ਕੀਤਾ ਗਿਆ ਟਰੋਲ, ਯੂਜ਼ਰ ਦੇ ਸਵਾਲ ਦਾ ਦਿਆ ਨੇ ਦਿੱਤਾ ਇਹ ਜਵਾਬ

written by Rupinder Kaler | April 06, 2021 03:55pm

ਦਿਆ ਮਿਰਜ਼ਾ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਕੂਲ ਨੇਚਰ ਲਈ ਵੀ ਜਾਣੀ ਜਾਂਦੀ ਹੈ । ਹਾਲ ਹੀ ਵਿੱਚ ਦਿਆ ਮਿਰਜ਼ਾ ਨੇ ਅਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਹੈ, ਉਹਨਾਂ ਨੇ ਵੈਭਵ ਰੇਖੀ ਨਾਲ ਵਿਆਹ ਕਰਵਾਇਆ ਹੈ । ਇਸ ਦੇ ਨਾਲ ਹੀ ਦਿਆ ਮਿਰਜ਼ਾ ਨੇ ਆਪਣੀ ਪ੍ਰਗਨੈਂਸੀ ਦਾ ਵੀ ਐਲਾਨ ਕਰ ਦਿੱਤਾ ਹੈ ।

ਹੋਰ ਪੜ੍ਹੋ :

ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਲਖਵਿੰਦਰ ਵਡਾਲੀ ਦਾ ਨਵਾਂ ਗਾਣਾ ‘ਰੱਬ ਮੰਨਿਆ’

dia-mirza-sahil-sangha-divorce

ਫਰਵਰੀ ਵਿੱਚ ਵਿਆਹ ਤੇ ਮਾਰਚ ਵਿੱਚ ਹੀ ਪ੍ਰੈਗਨੈਂਸੀ ਦੇ ਐਲਾਨ ਨੂੰ ਲੈ ਕੇ ਮਿਰਜ਼ਾ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ । ਇੱਕ ਯੂਜਰ ਨੇ ਪ੍ਰੈਗਨੈਂਸੀ ਦੀ ਟਾਈਮਿੰਗ ਨੂੰ ਲੈ ਕੇ ਸਵਾਲ ਕੀਤਾ ਸੀ, ਦਿਆ ਮਿਰਜ਼ਾ ਨੇ ਇਸ ਦਾ ਵੀ ਜਵਾਬ ਦਿੱਤਾ । ਦਿਆ ਨੇ ਕਿਹਾ ‘ਰੋਚਕ ਸਵਾਲ …ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਵਿਆਹ ਇਸ ਲਈ ਨਹੀਂ ਕਰਦੇ ਕਿ ਸਾਨੂੰ ਬੱਚੇ ਚਾਹੀਦੇ ਹੁੰਦੇ ਹਨ ।

dia-mirza

ਅਸੀਂ ਵਿਆਹ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਆਪਸੀ ਸਹਿਮਤੀ ਨਾਲ ਇਹ ਤੈਅ ਕੀਤਾ ਹੁੰਦਾ ਹੈ ਕਿ ਅਸੀਂ ਜੀਵਨ ਇੱਕਠੇ ਬਿਤਾਉਣਾ ਹੈ । ਜਦੋਂ ਅਸੀਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਤਾਂ ਮੈਂ ਪਾਇਆ ਕਿ ਮੈਂ ਪ੍ਰੈਗਨੈਂਟ ਹਾਂ …ਸੋ ਵਿਆਹ ਦਾ ਪਲਾਨ ਸਾਡਾ ਪਹਿਲਾਂ ਦਾ ਹੀ ਸੀ । ਵਿਆਹ ਦਾ ਮੇਰੀ ਪ੍ਰੈਗਨੈਂਸੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ।

You may also like